ਸਿੱਧੂ ਮੂਸੇਵਾਲਾ ਕਤਲ ਦਾ ਮੁਲਜ਼ਮ ਅੰਸਾਰੀ ਹੋਇਆ ਫਰਾਰ, ਅੰਤ੍ਰਿਮ ਜ਼ਮਾਨਤ ਤੇ ਆਇਆ ਸੀ ਬਾਹਰ


ਚੰਡੀਗੜ੍ਹ, 12 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਬਹੁਚਰਚਿਤ ਸਿੱਧੂ ਮੂਸੇਵਾਲਾ ਕਤਲ ਚ ਸ਼ਾਮਿਲ ਮੁਲਜ਼ਮ ਸ਼ਾਹਬਾਹ ਅੰਸਾਰੀ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਅੰਸਾਰੀ ਆਪਣੀ ਪਤਨੀ ਦੀ ਸਰਜ਼ਰੀ ਦਾ ਬਹਾਨਾ ਲਗਾ ਕੇ ਇਕ ਮਹੀਨੇ ਦੀ ਅੰਤ੍ਰਿਮ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਸਦੇ ਫਰਾਰ ਹੋਣ ਦੀ ਖ਼ਬਰ ਅੱਗ ਦੀ ਤਰਾਂ ਫੈਲ ਗਈ। ਸ਼ਾਹਬਾਜ਼ ਅੰਸਾਰੀ ਓਹੀ ਮੁਲਜ਼ਮ ਹੈ ਜਿਸਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਦੋਸ਼ੀਆਂ ਨੂੰ ਹਥਿਆਰ ਮੁਹਈਆ ਕਰਵਾਏ ਸਨ ਜਿਸਨੂੰ ਲਾਰੇਂਸ ਅਤੇ ਗੋਲਡੀ ਬਰਾੜ ਦੇ ਕਹਿਣ ਤੇ ਦਿੱਤੇ ਗਏ ਸਨ।
ਯੂ ਪੀ ਦੇ ਬੁਲੰਦਸ਼ਹਿਰ ਸ਼ਹਿਰ ਦਾ ਰਹਿਣ ਵਾਲਾ ਸ਼ਾਹਬਾਜ਼ ਅੰਸਾਰੀ ਪਹਿਲਾਂ ਵੀ 2023 ਵਿਚ 5 ਦਿਨਾਂ ਲਈ ਜ਼ਮਾਨਤ ਤੇ ਬਾਹਰ ਆ ਚੁੱਕਾ ਹੈ ਅਤੇ ਇਸ ਵਾਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਉਸਨੂੰ 1 ਮਹੀਨੇ ਦੀ ਅੰਤ੍ਰਿਮ ਜ਼ਮਾਨਤ ਦਿੱਤੀ ਸੀ। 2022 ਵਿਚ ਅੰਸਾਰੀ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਤੇ ਪਹਿਲਾਂ ਵੀ ਕਈ ਮਾਮਲੇ ਚੱਲ ਰਹੇ ਸਨ। ਅਜਿਹੇ ਵਿਚ ਸ਼ਾਹਬਾਜ਼ ਅੰਸਾਰੀ ਦੇ ਇਸ ਤਰਾਂ ਨਾਲ ਫਰਾਰ ਹੋਣ ਤੋਂ ਬਾਅਦ ਸੁਰੱਖਿਆ ਪ੍ਰਣਾਲੀ ਜਰੂਰ ਸਵਾਲ ਦੇ ਘੇਰੇ ‘ਚ ਆ ਖੜੀ ਹੋਈ ਹੈ ਜੇਕਰ ਇਸੇ ਤਰਾਂ ਜ਼ਮਾਨਤ ਤੇ ਬਾਹਰ ਆਏ ਕੁਖਿਆਤ ਗੈਂਗਸਟਰ ਫਰਾਰ ਹੋਣ ਲੱਗ ਪਏ ਤਾਂ ਲੋਕਾਂ ਦਾ ਰੱਬ ਹੀ ਰਾਖਾ ਹੈ ਕਿਓਂ ਕਿ ਜਿੰਨਾ ਵਲੋਂ ਪਹਿਲਾਂ ਹੀ ਪੰਜਾਬ ਦੇ ਚੌਟੀ ਦੇ ਗਾਇਕ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਹੋਵੇ ਉਹ ਅੱਗੇ ਕਿ ਕੁਝ ਨਹੀਂ ਕਰ ਸਕਦੇ ਇਸ ਨੂੰ ਗਹਿਰਾਈ ਨਾਲ ਸੋਚਣ ਦੀ ਜਰੂਰਤ ਹੈ
