ਅਪਣੀ ਜਾਨ ਬਚਾਉਣ ਲਈ ਸੀ.ਆਈ.ਐਸ.ਐਫ਼ ਤਾਇਨਾਤ ਕੀਤੀ ਜਾ ਰਹੀ ਹੈ : ਪ੍ਰਤਾਪ ਬਾਜਵਾ


(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 11 ਜੁਲਾਈ : ਪੰਜਾਬ ਵਿਧਾਨ ਸਭਾ ਵਿਚ ਅੱਜ ਬੀ.ਬੀ.ਐਮ.ਬੀ ਉਤੇ ਸੀ.ਆਈ.ਐਸ.ਐਫ ਦੀ ਤਾਇਨਾਤੀ ਦੇ ਮੁੱਦੇ ਉਤੇ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਉਤੇ ਬਹਿਸ਼ ਦੌਰਾਨ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੇ ਮਤੇ ਉਤੇ ਸਖ਼ਤ ਟਿੱਪਣੀ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀ.ਬੀ.ਐਮ.ਬੀ ਤੋਂ ਤਾਂ ਸੀ.ਆਈ.ਐਸ.ਐਫ. ਹਟਾਉਣ ਦੀ ਗੱਲ ਹੋ ਰਹੀ ਹੈ, ਪਰ ਜਿਥੇ ਮੰਤਰੀ ਤੇ ਵਿਧਾਇਕ ਬੈਠਦੇ ਹਨ, ਉਥੇ ਸਕੱਤਰੇਤ ਸਥਿਤ ਸੀਆਈਐਫ ਤਾਇਨਾਤ ਹੈ ਜਦਕਿ ਉਹ ਭਾਖੜਾ ਵਿਖੇ CISF ਦਾ ਵਿਰੋਧ ਕਰਦੇ ਹਨ। ਉਹ ਉਥੇ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਗੱਲ ਕਰਦੇ ਹਨ। ਤੁਸੀਂ ਆਪਣੀ ਜਾਨ ਬਚਾਉਣ ਲਈ CISF ਤਾਇਨਾਤ ਕਰਨ ਦੀ ਗੱਲ ਕਰਦੇ ਹੋ।
