ਜੇ ਗ੍ਰਹਿ ਮੰਤਰੀ ਸਾਹਮਣੇ ਆ ਗਿਆ ਤਾਂ ਭਗਵੰਤ ਮਾਨ ਦਾ ਪਜਾਮਾ ਗਿੱਲਾ ਹੋ ਜਾਵੇਗਾ : ਰਵਨੀਤ ਬਿੱਟੂ


ਜੇ ਤੜੀਪਾਰ ਖ਼ੁਦ ਗ੍ਰਹਿ ਮੰਤਰੀ ਬਣ ਜਾਵੇਗਾ ਤਾਂ ਦੇਸ਼ ਦਾ ਰੱਬ ਹੀ ਰਾਖਾ ਹੈ : ਭਗਵੰਤ ਮਾਨ
ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਤੇ ਕੀਤਾ ਵਾਰ
ਜੇ ਗ੍ਰਹਿ ਮੰਤਰੀ ਸਾਹਮਣੇ ਆ ਗਿਆ ਤਾਂ ਭਗਮੰਤ ਮਾਨ ਦਾ ਪਜਾਮਾ ਗਿੱਲਾ ਹੋ ਜਾਵੇਗਾ : ਬਿੱਟੂ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 11 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨਾਂ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦਾ ਸੈਸ਼ਨ ਖ਼ਤਮ ਹੋਣ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਤੇ ਸ਼ਬਦੀ ਵਾਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰਾਂ ਨਾਲ ਕਿੰਨਾਂ ਦੇ ਸਬੰਧ ਹਨ? ਅਸੀਂ ਤਾਂ ਸਿਰਫ਼ 12 ਸਾਲ ਪੁਰਾਣੇ ਹਨ। ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛੋ ਕਿ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਕੌਣ ਬੈਠਾ ਹੈ? ਉਨ੍ਹਾਂ ਕਿਹਾ ਕਿ ਜਿਨ੍ਹਾਂ ਤੋਂ ਲੋਕਾਂ ਨੂੰ ਸਭ ਤੋਂ ਵਧ ਖ਼ਤਰਾ ਹੈ, ਉਹ ਤੁਸੀਂ ਆਪ ਪਾਲੇ ਹੋਏ ਹਨ। ਸਾਰਿਆਂ ਨਾਲ ਤੁਹਾਡੇ ਸਬੰਧ ਹਨ ਅਤੇ ਖ਼ੁਦ ਸਾਡੇ ਗ੍ਰਹਿ ਮੰਤਰੀ ਤੜੀਪਾਰ ਹੋਏ ਹਨ। ਉਨ੍ਹਾਂ ਨੂੰ ਗੁਜਰਾਤ ਵਿਚੋਂ ਕੱਢਣਾ ਪਿਆ ਸੀ। ਗੁਜਰਾਤ ਵਿਚ ਤੜੀਪਾਰ ਦਾ ਕਾਨੂੰਨ ਹੈ। ਸੀ.ਐਮ ਮਾਨ ਨੇ ਕਿਹਾ ਕਿ ਜੇ ਤੜੀਪਾਰ ਖ਼ੁਦ ਹੀ ਗ੍ਰਹਿ ਮੰਤਰੀ ਬਣ ਜਾਣਗੇ ਤਾਂ ਦੇਸ਼ ਦਾ ਰੱਬ ਹੀ ਰਾਖਾ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਬਿਆਨ ਹੈ। ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਨਸ਼ੇ ਵਿਚ ਕੁਝ ਵੀ ਬੋਲੀ ਜਾਂਦਾ ਹੈ। ਜੇ ਗ੍ਰਹਿ ਮੰਤਰੀ ਸਾਹਮਣੇ ਸੀ.ਐਮ ਖੜ ਜਾਵੇ ਤਾਂ ਉਸ ਦਾ ਪਜ਼ਾਮਾ ਗਿੱਲਾ ਹੋ ਜਾਵੇਗਾ। ਰਾਜ ਮੰਤਰੀ ਬਿੱਟੂ ਨੇ ਕਿਹਾ ਕਿ ਗ੍ਰਹਿ ਮੰਤਰੀ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਰੁਧ ਪਰਚਾ ਦਰਜ ਹੋਣਾ ਚਾਹੀਦਾ ਹੈ।
