ਲੈਂਡ ਪੂਲਿੰਗ ਨੀਤੀ ਪੰਜਾਬ ਨੂੰ ਬਰਬਾਦ ਕਰ ਦੇਵੇਗੀ :ਫਤਿਹ ਜੰਗ ਸਿੰਘ ਬਾਜਵਾ


ਫਤਿਹਗੜ੍ਹ ਸਾਹਿਬ, 9 ਜੁਲਾਈ (ਰਾਜਿੰਦਰ ਸਿੰਘ ਭੱਟ) : ਭਾਜਪਾ ਪੰਜਾਬ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਘਰ ਪ੍ਰੈਸ ਕਾਨਫਰੰਸ ਕਰ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਲੈਂਡ ਪੂਲਿੰਗ ਨੀਤੀ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਲੈਂਡ ਪੋਲਿੰਗ ਨਿਤੀ ਪੰਜਾਬ ਨੂੰ ਬਰਬਾਦ ਕਰ ਦੇਵੇਗੀ। ਇਸ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜ਼ਮੀਨ ਘੁਟਾਲਾ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਇਹ ਨੀਤੀ ਵਿਕਾਸ ਬਾਰੇ ਨਹੀਂ ਹੈ, ਇਹ ਉਜਾੜੇ ਬਾਰੇ ਹੈ। ਪੰਜਾਬ ਭਰ ਵਿੱਚ 40,000 ਏਕੜ ਤੋਂ ਵੱਧ ਉਪਜਾਊ ਜ਼ਮੀਨ ਨੂੰ ਜ਼ਬਰਦਸਤੀ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਉਨ੍ਹਾਂ ਦੇ ਭਵਿੱਖ ਨੂੰ ਲੁੱਟਿਆ ਜਾ ਰਿਹਾ ਹੈ।ਇੱਕ ਵਾਰ ਜਦੋਂ ਕਿਸਾਨਾਂ ਨੂੰ LOI ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਉਹ ਆਪਣੀ ਜ਼ਮੀਨ ਦੀ ਪੂਰੀ ਮਾਲਕੀ ਗੁਆ ਦੇਣਗੇ। ਉਨ੍ਹਾਂ ਕੋਲ ਮੁਆਵਜ਼ੇ ਬਾਰੇ ਕੋਈ ਕਾਨੂੰਨੀ ਦਾਅਵਾ ਜਾਂ ਸਪੱਸ਼ਟਤਾ ਨਹੀਂ ਹੋਵੇਗੀ। ਇਹ ਇੱਕ ਯੋਜਨਾਬੱਧ ਜ਼ਮੀਨ ਹੜੱਪਣ ਤੋਂ ਘੱਟ ਨਹੀਂ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰੇਆਮ ਲੁੱਟਾਂ ਖੋਹਾਂ ਅਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਸੀ ਉਹ ਵਾਅਦੇ ਤਾਂ ਪੂਰੇ ਕੀ ਕਰਨੇ ਸੀ ਸਗੋਂ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਲੁੱਟ ਲੱਗੀ ਹੋਈ ਹੈ। ਇਸ ਮੌਕੇ ਸੀਨੀਅਰ ਭਾਜਪਾ ਨੇਤਾ ਰਸ਼ਪਿੰਦਰ ਸਿੰਘ ਢਿੱਲੋਂ, ਹਰੀਸ਼ ਅਗਰਵਾਲ ,ਦਵਿੰਦਰ ਸਿੰਘ ਬੈਦਵਾਨ, ਸੰਦੀਪ ਗਾਬਾ ਪਰਮਿੰਦਰ ਦਿਓਲ ,ਬਲਵੀਰ ਸਿੰਘ ਨੰਬਰਦਾਰ ਗੁਰਮੁਖ ਸਿੰਘ ਸਨੀ ਗੋਇਲ ਪੁਨੀਤ ਮਹਾਵਰ ਜਸਵਿੰਦਰ ਸਿੰਘ ਬਰਾਸ ਪਰਮਜੀਤ ਕੌਰ ਚਨਾਰਥਲ ਉਮ ਗੌਤਮ ਰਜੇਸ਼ ਗੌਤਮ ਸੰਜੀਵ ਕੁਮਾਰ ਦੀਪੂ ਗੁਰਪਾਲ ਸਿੰਘ ਹੈਪੀ ਜਗੀਰ ਸਿੰਘ ਰੁੜਕੀ ਸੰਜੂ ਭਮਾਰਸੀ ਬਲਜਿੰਦਰ ਸਿੰਘ ਪੰਡਰਾਲੀ ਜਸਵੀਰ ਸਿੰਘ ਫੌਜੀ ਤੇ ਹੋਰ ਮੌਜੂਦ ਸਨ।
