ਵਿਕਾਸ ਪੱਖੋਂ ਕੋਈ ਵੀ ਨੇਤਾ ਸੁਖਬੀਰ ਦੇ ਆਸ-ਪਾਸ ਵੀ ਨਹੀਂ ਪਹੁੰਚ ਸਕਦਾ : ਜ਼ਾਹਿਦਾ ਸੁਲੇਮਾਨ


ਅਕਾਲੀ ਵਰਕਰਾਂ ਨੇ ਉਤਸ਼ਾਹ ਨਾਲ ਮਨਾਇਆ ਸੁਖਬੀਰ ਸਿੰਘ ਬਾਦਲ ਦਾ ਜਨਮ-ਦਿਨ

ਜ਼ਿਲ੍ਹਾ ਜਥੇਦਾਰ ਤਰਲੋਚਨ ਸਿੰਘ ਧਲੇਰ ਦਾ ਕੀਤਾ ਸਨਮਾਨ

(ਨਿਊਜ਼ ਟਾਊਨ ਨੈਟਵਰਕ)
ਮਾਲੇਕਰੋਟਲਾ, 9 ਜੁਲਾਈ : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਜਨਮਾ ਦਿਨ ਮਨਾਉਂਦਿਆਂ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਬਾਰੇ ਜੋ ਨਜ਼ਰੀਆ ਸ. ਸੁਖਬੀਰ ਸਿੰਘ ਬਾਦਲ ਦਾ ਹੈ, ਹੋਰ ਕੋਈ ਨੇਤਾ ਉਨ੍ਹਾਂ ਨੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕਦਾ। ਕੇਕ ਕੱਟਣ ਤੋਂ ਪਹਿਲਾਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੀ ਮੰਨਦੀਆਂ ਹਨ ਕਿ ਜੋ ਵਿਕਾਸ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਹੋਇਆ ਹੈ, ਉਹ ਲਾਮਿਸਾਲ ਅਤੇ ਲਾਜਵਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਪੰਜਾਬ ਨੂੰ ਆਧੁਨਿਕ ਸੰਸਥਾਵਾਂ ਦੇਣ ਵਿਚ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਨਜ਼ਰੀਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਪੰਜਾਬੀ ਇਹ ਗੱਲ ਸਮਝ ਚੁੱਕਾ ਹੈ ਕਿ ਜੇ ਸੂਬੇ ਦੀ ਤਰੱਕੀ ਕਰਾਉਣੀ ਹੈ ਤਾਂ ਅਕਾਲੀ ਦਲ ਦੀ ਸਰਕਾਰ ਬਣਨੀ ਜ਼ਰੂਰੀ ਹੈ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਬਹੁਤ ਜ਼ਰੂਰੀ ਹੈ। ਬੀਬਾ ਜ਼ਾਹਿਦਾ ਸੁਲੇਮਾਨ, ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ ਅਤੇ ਹਲਕਾ ਅਮਰਗੜ੍ਹ ਤੋਂ ਜਗਸੀਰ ਸਿੰਘ ਸੀਰਾ ਬਨਭੌਰਾ ਦੀ ਹਾਜ਼ਰੀ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਉਤਸ਼ਾਹ ਨਾਲ ਐਲਾਨ ਕੀਤਾ ਕਿ ਉਹ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਲਈ ਪੂਰਾ ਜ਼ੋਰ ਲਾਉਣਗੇ। ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿਤੀਆਂ ਅਤੇ ਅਕਾਲੀ ਦਲ ਜ਼ਿੰਦਾਬਾਦ, ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਜ਼ਿੰਦਾਬਾਦ ਦੇ ਅਕਾਸ਼ ਗੂੰਝਵੇਂ ਨਾਹਰੇ ਲਗਾ ਕੇ ਚੋਣਾਂ ਲਈ ਡਟ ਜਾਣ ਦਾ ਵਿਗੁਲ ਵਜਾ ਦਿਤਾ। ਬੀਬਾ ਜ਼ਾਹਿਦਾ ਸੁਲੇਮਾਨ, ਸੀਰ ਬਨਭੌਰਾ ਅਤੇ ਹਲਕਾ ਅਮਰਗੜ੍ਹ ਅਤੇ ਹਲਕਾ ਮਾਲੇਰਕੋਟਲਾ ਦੇ ਜ਼ਿਲ੍ਹਾ ਡੈਲੀਗੇਟਾਂ ਦੇ ਨਾਲ-ਨਾਲ ਸਕਰਲਾਂ ਦੇ ਪ੍ਰਧਾਨਾਂ ਨੇ ਜ਼ਿਲ੍ਹਾ ਮਾਲੇਰਕੋਟਲਾ ਦੇ ਮੁੜ ਪ੍ਰਧਾਨ ਨਿਯੁਕਤ ਹੋਏ ਜਥੇਦਾਰ ਤਰਲੋਚਨ ਸਿੰਘ ਧਲੇਰ ਦਾ ਸਨਮਾਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸ਼ਹਿਰੀ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਦਿਹਾਤੀ ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਣ, ਮਨਦੀਪ ਸਿੰਘ ਮਾਣਕਵਾਲ, ਜਥੇਦਾਰ ਰਾਜਪਾਲ ਸਿੰਘ ਰਾਜੂ ਚੱਕ, ਸ. ਤਰਸੇਮ ਸਿੰਘ ਭੂੰਦਨ, ਜਥੇਦਾਰ ਜਸਪਾਲ ਸਿੰਘ, ਜਸਪਾਲ ਸਿੰਘ ਜੱਸਾ, ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਸ. ਪਰਮਜੀਤ ਸਿੰਘ ਮਦੇਵੀ, ਜਥੇਦਾਰ ਮੁਕੰਦ ਸਿੰਘ ਧਾਲੀਵਾਲ, ਸ. ਗੁਰਮੁਖ ਸਿੰਘ ਮੁਬਾਰਕਪੁਰ ਝੂੰਘਾਂ, ਸ. ਜਸਵੰਤ ਸਿੰਘ ਕਾਲਾ ਮਿੱਠੇਵਾਲ, ਸ. ਬਲਬੀਰ ਸਿੰਘ ਕੁਠਾਲਾ, ਸ. ਮਨਦੀਪ ਸਿੰਘ ਖ਼ੁਰਦ, ਯੂਥ ਨੇਤਾ ਸਰਨਾ ਚੱਠਾ, ਸ. ਜਗਦੀਸ਼ ਸਿੰਘ ਚੱਕ, ਤਲਵੀਰ ਢਿੱਲੋਂ, ਸਾਬਕਾ ਸਰਪੰਚ ਧਰਮ ਸਿੰਘ ਫ਼ਰਵਾਲੀ, ਕੁਲਦੀਪ ਸਿੰਘ ਨੰਬਰਦਾਰ, ਜਥੇਦਾਰ ਗੁਰਸਾਗਰ ਸਿੰਘ ਇਮਾਮਗੜ੍ਹ, ਸੰਦੀਪ ਸਿੰਘ ਖਟੜਾ, ਡਾ. ਰਹਿਮਦੀਨ ਸੋਨੀ ਅਲੀਪੁਰ, ਡਾ. ਮੁਹੰਮਦ ਮੁਸ਼ਤਾਕ ਚੀਨੀ, ਯੂਥ ਆਗੂ ਸ਼ਿਵਮ ਮਟਕਣ, ਰਵੀ ਬੱਗਣ, ਤਸਨੀਮ ਖ਼ਾਨ, ਉਦਯੋਗਪਤੀ ਅਮਜਦ ਅਲੀ, ਮੁਹੰਮਦ ਮਹਿਮੂਦ ਅਲੀ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫ਼ੋਗਾ, ਜਨਾਬ ਅਜ਼ਹਰ ਢੱਡੇਆੜਾ, ਮਹਿਲਾ ਆਗੂ ਸੁਰੱਈਆ ਬੇਗਮ, ਬੀਬਾ ਬਲਜੀਤ ਕੌਰ ਇਮਾਮਗੜ੍ਹ, ਮੁਹੰਮਦ ਸ਼ਮਸ਼ਾਦ ਕਿਲ੍ਹਾ ਰਹਿਮਤਗੜ੍ਹ, ਮੁਹੰਮਦ ਸ਼ੇਰ ਖ਼ਾਨ, ਜਸਪਾਲ ਸਿੰਘ ਕੁਠਾਲਾ, ਹਾਜੀ ਸ਼ੌਕਤ ਅਲੀ, ਸਾਬਕਾ ਸਰਪੰਚ ਮਹਿੰਦਰ ਸਿੰਘ ਝੁਨੇਰ, ਮਨਪਾਲ ਸਿੰਘ ਝਨੇਰ, ਸਾਹਿਲ ਚੌਧਰੀ, ਮਲਕੀਤ ਸਿੰਘ ਫਰਵਾਲੀ, ਸਾਬਕਾ ਸਰਪੰਚ ਬਲਦੇਵ ਸਿੰਘ ਧਨੋਂ, ਨੰਬਰਦਾਰ ਸੁਖਵਿੰਦਰ ਸਿੰਘ ਮਦੇਵੀ ਅਤੇ ਹੋਰ ਅਕਾਲੀ ਨੇਤਾ ਵੀ ਹਾਜ਼ਰ ਸਨ।
