ਔਰਤ ਨੇ ਪ੍ਰੇਮੀ ਨਾਲ ਮਿਲ ਕੇ ਬਿਮਾਰ ਪਤੀ ਦਾ ਕੀਤਾ ਕਤਲ

0
Screenshot 2025-07-07 193934

ਨਾਗਪੁਰ, 7 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਨਜਾਇਜ਼ ਸਬੰਧਾਂ ਖਾਤਿਰ ਪਤੀ ਦੀ ਹੱਤਿਆ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਗੰਭੀਰ ਬਿਮਾਰ ਪਤੀ ਦਾ ਕਤਲ ਕਰ ਦਿਤਾ। ਹਾਲਾਂਕਿ ਔਰਤ ਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖ਼ਤ ਪੁੱਛਗਿੱਛ ਦੇ ਸਾਹਮਣੇ ਉਹ ਟੁੱਟ ਗਈ ਅਤੇ ਪੂਰੀ ਸੱਚਾਈ ਦਾ ਖੁਲਾਸਾ ਕਰ ਦਿਤਾ।

ਪੁਲਿਸ ਦਾ ਕਹਿਣਾ ਹੈ ਕਿ 30 ਸਾਲਾ ਔਰਤ ਦਿਸ਼ਾ ਰਾਮਟੇਕ ਨੇ ਬਿਸਤਰੇ ‘ਤੇ ਪਏ ਪਤੀ ਚੰਦਰਸੇਨ ਰਾਮਟੇਕ ਦੀ ਆਪਣੇ ਪ੍ਰੇਮੀ ਆਸਿਫ਼ ਉਰਫ਼ ਰਾਜਾਬਾਬੂ ਟਾਇਰਵਾਲਾ ਦੀ ਮਦਦ ਨਾਲ ਕਤਲ ਕਰ ਦਿਤਾ। ਇਹ ਮਾਮਲਾ ਤਰੋੜੀ ਖੁਰਦ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਟੇਕ ਅਧਰੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਮੰਜੇ ‘ਤੇ ਪਿਆ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪਤੀ ਦੀ ਬਿਮਾਰੀ ਕਾਰਨ ਹੀ ਦਿਸ਼ਾ ਅਤੇ ਆਸਿਫ਼ ਦਾ ਪਿਆਰ ਪ੍ਰਵਾਨ ਚੜਿਆ।

ਹੁਣ ਜਦੋਂ ਚੰਦਰਸੇਨ ਨੂੰ ਦਿਸ਼ਾ ਅਤੇ ਆਸਿਫ਼ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਇਕ ਭਿਆਨਕ ਝਗੜਾ ਸ਼ੁਰੂ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਤਣਾਅ ਤੋਂ ਬਾਅਦ ਹੀ ਚੰਦਰਸੇਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਸੀ।

ਸ਼ੁੱਕਰਵਾਰ ਨੂੰ ਦਿਸ਼ਾ ਨੇ ਕਥਿਤ ਤੌਰ ‘ਤੇ ਚੰਦਰਸੇਨ ਨੂੰ ਬਿਸਤਰੇ ‘ਤੇ ਫੜਿਆ ਅਤੇ ਅਸੀਮ ਨੇ ਸਿਰਹਾਣੇ ਨਾਲ ਉਸਦਾ ਮੂੰਹ ਦਬਾ ਦਿਤਾ। ਪੁਲਿਸ ਨੇ ਕਿਹਾ ਹੈ ਕਿ ਔਰਤ ਨੇ ਸ਼ੁਰੂ ਵਿਚ ਦਾਅਵਾ ਕੀਤਾ ਸੀ ਕਿ ਉਸਦੇ ਪਤੀ ਦੀ ਮੌਤ ਬਿਮਾਰੀ ਕਾਰਨ ਹੋਈ ਸੀ ਪਰ ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਸਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਦਿਸ਼ਾ ਨੇ ਅਪਰਾਧ ਕਬੂਲ ਕਰ ਲਿਆ। ਫਿਲਹਾਲ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *