‘ਲਾਰੇਂਸ ਬਿਸ਼ਨੋਈ’ ਗੈਂਗ ਨੇ ਲਈ ਕਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਦੀ ਜਿੰਮੇਵਾਰੀ


ਅਬੋਹਰ, 7 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦੇ ਦਿਨ ਦਿਹਾੜੇ ਹੋਏ ਕਤਲ ਦੀ ਜਿੰਮੇਵਾਰੀ ‘ਲਾਰੇਂਸ ਬਿਸ਼ਨੋਈ’ ਗੈਂਗ ਵੱਲੋਂ ਲਈ ਗਈ ਹੈ। ਹਾਲਾਂਕਿ ਅਦਾਰਾ My News Town ਇਸ ਸੋਸ਼ਲ ਮੀਡਿਆ ਤੇ ਪਾਈ ਗਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਤੋਂ ਕੁਝ ਹੀ ਮਿੰਟਾ ਬਾਅਦ ਫੇਸਬੁੱਕ ਦੇ Aarzoo Bishnoi ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਜਿਸ ਵਲੋਂ ਸੰਜੇ ਵਰਮਾ ਦੇ ਕਤਲ ਦੀ ਜਿੰਮੇਵਾਰੀ ਲਈ ਜਾਂਦੀ ਹੈ। ਇਸ ਪੋਸਟ ਵਿਚ ਲਿਖਿਆ ਹੁੰਦਾ ਹੈ …

जय श्री राम ॐ
राम राम सभी भाइओ को
ये जो New Wear Well Abohar की हत्या हुई है उसकी जिम्मेवारी मैं Goldy Dhillon, Aarzoo Bishnoi और Shubham Lonker Maharashtra लेते है
इसको हमने कॉल किया था कोई मैटर को लेके इसने पहचान ने से मना करदिया तो इसको यह बताने के लिए हमने ठोक दिया की पता चल जाए हम कोन है
ये हमारे दुश्मनों को स्पोर्ट करता था जो भी हमारे ख़िलाफ़ जाएगा उसको मिटी में मिला देंगे
जो हम करते है उसी की जिम्मेवारी लेते है
चाहे किसी की 302 हो चाहे 307 हम जो करते है उसी की जिम्मेवारी लेते है
देखते रहो फर्जी बदमाशो की दाँतो नीचे उंगलिया रखा देंगे
RIP Ankit Bhadu Sherewala
Jitender Gogi Maan Group
Kala Rana
Hari boxer
ਜ਼ਿਕਰਯੋਗ ਹੈ ਕਿ ਮਾਲਵੇ ਦੇ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਅਬੋਹਰ ਦੇ ਵੀਅਰਵੈੱਲ ਸ਼ੋਅਰੂਮ ਦੇ ਮਾਲਕ ਤੇ ਕਪੜਾ ਵਪਾਰੀ ਸੰਜੇ ਵਰਮਾ ਸਵੇਰੇ ਜਦੋਂ ਆਪਣੇ ਸ਼ੋਅਰੂਮ ਜਾਣ ਲਈ ਕਾਰ ਚੋਂ ਉਤਰੇ ਤਾਂ ਘਾਤ ਲਗਾਏ ਬੈਠੇ ਹਮਲਾਵਰਾਂ ਨੇ ਉਹਨਾਂ ਉੱਤੇ ਤਾਬੱੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਓਹਨਾ ਦੀ ਮੌਤ ਹੋਣ ਦੀ ਪੁਸ਼ਟੀ ਵੀ ਹੋ ਚੁਕੀ ਹੈ ਅਤੇ ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰਾਂ ਨੇ ਆਪਣੀ ਬਾਈਕ ਓਥੇ ਹੀ ਸੁੱਟ ਦਿੱਤੀ ਅਤੇ ਕਿਸੇ ਹੋਰ ਦੀ ਬਾਈਕ ਖੋਹ ਕੇ ਫਰਾਰ ਹੋਣ ਦੀ ਜਾਣਕਾਰੀ ਵੀ ਹਾਸਿਲ ਹੋਈ ਹੈ
ਕਪੜਾ ਵਪਾਰੀ ਸੰਜੇ ਵਰਮਾ ਹੁਣਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਾਰੋਬਾਰ ਨਾ ਸਿਰਫ ਮਾਲਵਾ ਬਲਕਿ ਵਿਦੇਸ਼ਾਂ ਵਿਚ ਵੀ ਬਹੁਤ ਪ੍ਰਚਲਿਤ ਹੈ ਅਤੇ ਕਾਫੀ ਕਾਰੀਗਰ ਵੀ ਇਹਨਾਂ ਦੇ ਸ਼ੋਅਰੂਮ ‘ਚ ਕੰਮ ਕਰਦੇ ਨੇ। ਇਸ ਕਤਲ ਤੋਂ ਬਾਅਦ ਕਾਰੋਬਾਰੀਆਂ ਵਿਚ ਰੋਸ ਦੇ ਨਾਲ ਨਾਲ ਕਾਫੀ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਓਹਨਾ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ