ਮਸ਼ਹੂਰ ਕਪੜਾ ਵਪਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ


ਅਬੋਹਰ, 7 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਮਾਲਵੇ ਦੇ ਮਸ਼ਹੂਰ ਕਪੜਾ ਵਪਾਰੀ ਸੰਜੇ ਵਰਮਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਅਬੋਹਰ ਦੇ ਵੀਅਰਵੈੱਲ ਸ਼ੋਅਰੂਮ ਦੇ ਮਾਲਕ ਤੇ ਕਪੜਾ ਵਪਾਰੀ ਸੰਜੇ ਵਰਮਾ ਸਵੇਰੇ ਜਦੋਂ ਆਪਣੇ ਸ਼ੋਅਰੂਮ ਜਾਣ ਲਈ ਕਾਰ ਚੋਂ ਉਤਰੇ ਤਾਂ ਘਾਤ ਲਗਾਏ ਬੈਠੇ ਹਮਲਾਵਰਾਂ ਨੇ ਉਹਨਾਂ ਉੱਤੇ ਤਾਬੱੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਓਹਨਾ ਦੀ ਮੌਤ ਹੋਣ ਦੀ ਪੁਸ਼ਟੀ ਵੀ ਹੋ ਚੁਕੀ ਹੈ ਅਤੇ ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰਾਂ ਨੇ ਆਪਣੀ ਬਾਈਕ ਓਥੇ ਹੀ ਸੁੱਟ ਦਿੱਤੀ ਅਤੇ ਕਿਸੇ ਹੋਰ ਦੀ ਬਾਈਕ ਖੋਹ ਕੇ ਫਰਾਰ ਹੋਣ ਦੀ ਜਾਣਕਾਰੀ ਵੀ ਹਾਸਿਲ ਹੋਈ ਹੈ

ਕਪੜਾ ਵਪਾਰੀ ਸੰਜੇ ਵਰਮਾ ਹੁਣਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਾਰੋਬਾਰ ਨਾ ਸਿਰਫ ਮਾਲਵਾ ਬਲਕਿ ਵਿਦੇਸ਼ਾਂ ਵਿਚ ਵੀ ਬਹੁਤ ਪ੍ਰਚਲਿਤ ਹੈ ਅਤੇ ਕਾਫੀ ਕਾਰੀਗਰ ਵੀ ਇਹਨਾਂ ਦੇ ਸ਼ੋਅਰੂਮ ‘ਚ ਕੰਮ ਕਰਦੇ ਨੇ। ਇਸ ਕਤਲ ਤੋਂ ਬਾਅਦ ਕਾਰੋਬਾਰੀਆਂ ਵਿਚ ਰੋਸ ਦੇ ਨਾਲ ਨਾਲ ਕਾਫੀ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਓਹਨਾ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ
