ਸੜਕ ਕਿਨਾਰੇ ਦੀ ਮਿੱਟੀ ਕੱਚੀ ਹੋਣ ਕਾਰਨ ਪੱਥਰ ਨਾਲ ਭਰਿਆ ਪਲਟਿਆ ਟਰੱਕ

0
babushahi-news---2025-07-04T100649.895

ਗੁਰਦਾਸਪੁਰ , 4 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :

ਸਵੇਰੇ ਤੜਕ ਸਾਰ ਤਿੰਨ ਵਜੇ ਦੇ ਕਰੀਬ ਮੁਕੇਰੀਆ ਰੋਡ ਤੇ ਪੁਰਾਨਾ ਸ਼ਾਲਾ ਦੇ ਨਜ਼ਦੀਕ ਮੁਕੇਰੀਆ ਸਾਈਡ ਤੋਂ ਆ ਰਿਹਾ ਪੱਥਰ ਨਾਲ ਭਰਿਆ ਟਰੱਕ ਸੜਕ ਕਿਨਾਰਿਆਂ ਦੀ ਮਿੱਟੀ ਕੱਚੀ ਹੋਣ ਕਾਰਨ ਪਲਟ ਗਿਆ । ਗਨੀਮਤ ਇਹ ਰਹੀ ਕਿ ਸੜਕ ਕਿਨਾਰੇ ਉੱਗੇ ਦਰੱਖਤਾਂ ਕਾਰਨ ਟਰੱਕ ਪੂਰੀ ਤਰਹਾਂ ਨਹੀ ਪਲਟਿਆ ਤੇ ਡਰਾਈਵਰ ਦਾ ਬਚਾਅ ਹੋ ਗਿਆ ।ਦੱਸ ਦਈਏ ਕਿ ਸੜਕ ਬਿਲਕੁਲ ਨਵੀਂ ਬਣੀ ਹੈ ਤੇ ਸੜਕ ਕਿਨਾਰੇ ਮਿੱਟੀ ਵੀ ਸੜਕ ਬਣਾਉਣ ਵਾਲੇ ਠੇਕੇਦਾਰ ਵੱਲੋਂ ਪਾਈ ਗਈ ਸੀ ਪਰ ਬਾਰਿਸ਼ਾਂ ਕਾਰਨ ਸੜਕ ਕਿਨਾਰਿਆਂ ਦੀ ਕਾਫੀ ਮਿੱਟੀ ਵੱਗ ਜਾਂਦੀ ਹੈ, ਜਿਸ ਕਾਰਨ ਸੜਕ ਦੇ ਕਿਨਾਰੇ ਪੋਲੇ ਹੋ ਜਾਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। 

 ਮੌਕੇ ਤੇ ਪਹੁੰਚੇ ਟਰੱਕ ਦੇ ਮਾਲਕ ਕਿਰਨ ਕੁਮਾਰ ਨੇ ਦੱਸਿਆ ਕਿ ਉਹ ਪੱਥਰ ਦਾ ਵਪਾਰ ਕਰਦੇ ਹਨ। ਹਾਜੀਪੁਰ ਤੋਂ ਪੱਥਰ ਭਰ ਕੇ ਉਹਨਾਂ ਦਾ ਡਰਾਈਵਰ ਸੋਹਨ ਲਾਲ ਅਜਨਾਲਾ ਨੂੰ ਜਾ ਰਿਹਾ ਸੀ ਕਿ ਜਦੋਂ ਪੁਰਾਣਾ ਸ਼ਾਲਾ ਤੋਂ ਥੋੜੀ ਅੱਗੇ ਪਹੁੰਚਿਆ ਤਾਂ ਦੂਸਰੀ ਸਾਈਡ ਤੋਂ ਆ ਰਹੀ ਇੱਕ ਗੱਡੀ ਨੂੰ ਸਾਈਡ ਲੱਗਣ ਤੋਂ ਬਚਾਉਂਦਿਂਆ ਉਸਨੇ ਆਪਣੀ ਗੱਡੀ ਕੱਚੇ ਮਿੱਟੀ ਦੇ ਫੁੱਟਪਾਥ ਤੇ ਲਾਹ ਲਈ ਪਰ ਕਿਨਾਰਿਆਂ ਦੀ ਮਿੱਟੀ ਕੱਚੀ ਹੋਣ ਕਾਰਨ ਇੱਕਦਮ ਟਰੱਕ ਪਲਟ ਗਿਆ । ਦਰਖਤ ਉੱਗੇ ਹੋਣ ਕਾਰਨ ਟਰੱਕ ਉਹਨਾਂ ਵਿੱਚ ਫੱਸ ਗਿਆ ਤੇ ਡਰਾਈਵਰ ਕਿਸੇ ਤਰ੍ਹਾਂ ਬਾਰੀ ਖੋਲ ਕੇ ਬਾਹਰ ਆ ਗਿਆ । ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ। ਹੁਣ ਕਰੇਨਾ ਮੰਗਵਾ ਕੇ ਟਰੱਕ ਨੂੰ ਕਢਵਾਇਆ ਜਾ ਰਿਹਾ ਹੈ ਤੇ ਪੱਥਰ ਦੂਜੀ ਗੱਡੀ ਵਿੱਚ ਭਰ ਕੇ ਭੇਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *