ਮੋਹਾਲੀ ‘ਚ ਖੜ੍ਹੇ ਪਾਣੀ ‘ਚ ਡੁੱਬਣ ਕਾਰਨ ਦੋ ਮਾਸੂਮਾਂ ਦੀ ਮੌਤ


ਮੋਹਾਲੀ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਅਧੀਨ ਪੈਂਦੇ ਪਿੰਡ ਬਲੌਂਗੀ ‘ਚ ਮੀਂਹ ਦੇ ਖੜੇ ਹੋਏ ਪਾਣੀ ‘ਚ ਦੋ ਮਾਸੂਮ ਬੱਚਿਆਂ ਦੀ ਡੁੱਬ ਕੇ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸ਼ਾਮ ਦੇ ਲਗਭਗ ਸ਼ਾਮ 5:30 ਵਜੇ ਆਰੀਅਨ (11 ਸਾਲ) ਪੁੱਤਰ ਅਜੇ ਕੁਮਾਰ ਉੱਤਰ ਪ੍ਰਦੇਸ਼ ਅਤੇ ਇਕ ਲੜਕੀ ਜਿਸ ਦਾ ਨਾਮ ਨਾ ਮਾਲੂਮ ਬਰਸਾਤ ਦੇ ਖੜੇ ਪਾਣੀ ਵਿਚ ਨਹਾਉਣ ਦੀ ਉਤਰੇ ਸਨ ਤੇ ਇਸ ਦੌਰਾਨ ਦੋਨਾਂ ਬੱਚਿਆਂ ਨੂੰ ਖੜ੍ਹੇ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਲੱਗ ਸਕਿਆ ਤੇ ਦੋਨਾਂ ਦੀ ਪਾਣੀ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮੋਹਾਲੀ ਦੇ ਫੇਸ 6 ਦੇ ਹਸਪਤਾਲ ਤੋਂ ਥਾਣਾ ਬਲੌਂਗੀ ਦੀ ਪੁਲਿਸ ਨੂੰ ਮਿਲੀ। ਜਿਸ ਉਪਰੰਤ ਮੌਕੇ ‘ਤੇ ਸਥਾਨਕ ਪੁਲਿਸ ਨੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਦੋਵੇਂ ਬੱਚਿਆਂ ਦੀ ਮੌਤ ਹੋ ਚੁਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
