ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ

0
gas

ਨਵੀਂ ਦਿੱਲੀ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿਚ 58.50 ਰੁਪਏ ਦੀ ਕਟੌਤੀ ਕਰ ਦਿਤੀ ਹੈ। ਨਵੀਂ ਦਰ ਮੰਗਲਵਾਰ 1 ਜੁਲਾਈ ਤੋਂ ਲਾਗੂ ਹੋ ਗਈ ਹੈ। ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਪਾਰਕ ਸਿਲੰਡਰ ਦੀ ਦਰ ਵਿਚ ਕਟੌਤੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਸਦੀ ਪ੍ਰਚੂਨ ਕੀਮਤ ਹੁਣ 1665 ਰੁਪਏ ਹੋ ਗਈ ਹੈ। ਪਹਿਲਾਂ ਇਹ 1723.50 ਰੁਪਏ ਵਿਚ ਉਪਲਬਧ ਸੀ। ਪਿਛਲੇ ਮਹੀਨੇ ਯਾਨੀ ਮਈ ਵਿਚ ਵੀ ਵਪਾਰਕ ਸਿਲੰਡਰ ਦੀ ਕੀਮਤ ਘਟਾ ਦਿਤੀ ਗਈ ਸੀ।

ਵਪਾਰਕ ਐਲਪੀਜੀ ਸਿਲੰਡਰ ਵਿਚ ਕਟੌਤੀ ਕਾਰੋਬਾਰੀਆਂ ਲਈ ਖੁਸ਼ਖਬਰੀ ਹੈ। ਇਸ ਸਿਲੰਡਰ ਦੀ ਦਰ ਵਿਚ ਕਟੌਤੀ ਨਾਲ ਹੋਟਲ, ਰੈਸਟੋਰੈਂਟ, ਢਾਬੇ ਆਦਿ ਵਰਗੇ ਵਪਾਰਕ ਅਦਾਰਿਆਂ ਨੂੰ ਰਾਹਤ ਮਿਲੇਗੀ, ਜੋ ਵੱਡੇ ਪੱਧਰ ‘ਤੇ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਕਰਦੇ ਹਨ। ਘੱਟ ਕੀਮਤਾਂ ਦੇ ਕਾਰਨ, ਇਨ੍ਹਾਂ ਕਾਰੋਬਾਰਾਂ ਦੀ ਸੰਚਾਲਨ ਲਾਗਤ ਘੱਟ ਜਾਵੇਗੀ ਅਤੇ ਉਹ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹੋਣਗੇ।

ਦਿੱਲੀ ਵਿਚ 19 ਕਿਲੋਗ੍ਰਾਮ ਵਾਲਾ ਐਲਪੀਜੀ ਸਿਲੰਡਰ ਹੁਣ 1723.50 ਰੁਪਏ ਦੀ ਬਜਾਏ 1665 ਰੁਪਏ ਵਿਚ ਮਿਲੇਗਾ। ਇੱਥੇ 58.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕੋਲਕਾਤਾ ਵਿਚ, ਇਹ 57 ਰੁਪਏ ਸਸਤਾ ਹੋ ਗਿਆ ਹੈ ਅਤੇ ਹੁਣ 1769 ਰੁਪਏ ਵਿਚ ਉਪਲਬਧ ਹੋਵੇਗਾ। ਮੁੰਬਈ ਵਿਚ, ਵਪਾਰਕ ਸਿਲੰਡਰ ਦੀ ਕੀਮਤ 58.50 ਰੁਪਏ ਘੱਟ ਗਈ ਹੈ। ਹੁਣ ਇਸਦੀ ਦਰ 1616 ਰੁਪਏ ਹੋ ਗਈ ਹੈ। ਪਿਛਲੇ ਮਹੀਨੇ ਯਾਨੀ ਜੂਨ ਵਿਚ, ਇਹ 1674.50 ਰੁਪਏ ਸੀ। ਚੇਨਈ ਵਿਚ, ਹੁਣ ਵਪਾਰਕ ਸਿਲੰਡਰ ਲਈ 1823.50 ਰੁਪਏ ਦੇਣੇ ਪੈਣਗੇ। ਪਟਨਾ ਵਿਚ ਇਸਦੀ ਕੀਮਤ 1929.50 ਰੁਪਏ ਹੋਵੇਗੀ ਅਤੇ ਭੋਪਾਲ ਵਿਚ ਇਹ 1787.50 ਰੁਪਏ ਹੋਵੇਗੀ।

Leave a Reply

Your email address will not be published. Required fields are marked *