ਸੀਜੀਸੀ ਝੰਜੇੜੀ ਵਿਖੇ ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025


ਕੈਨੇਡੀਅਨ ਐਮ.ਪੀ. ਦੀਪਕ ਆਨੰਦ ਨੇ ਕੀਤਾ ਉਦਘਾਟਨ
ਮੋਹਾਲੀ, 30 ਜੂਨ (ਨਿਊਜ਼ ਟਾਊਨ ਨੈਟਵਰਕ) : ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼ ਮੋਹਾਲੀ, ਝੰਜੇੜੀ ਵਿਖੇ ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025 (ਆਈ ਟੀ ਈ ਐੱਫ 2025 ) ਦਾ ਆਯੋਜਨ ਕੀਤਾ ਗਿਆ। ਇਹ ਇਤਿਹਾਸਕ ਅਕਾਦਮਿਕ ਸਮਾਗਮ 10 ਤੋਂ ਵੱਧ ਦੇਸ਼ਾਂ ਤੋਂ ਆਏ 20 ਤੋਂ ਵੱਧ ਵਿਦਵਾਨਾਂ ਦੀ ਹਾਜ਼ਰੀ ਵਿਚ ਆਯੋਜਿਤ ਹੋਇਆ, ਜਿਸ ਵਿਚ ਆਸਟ੍ਰੇਲੀਆ, ਕੈਨੇਡਾ, ਮੌਰਿਸਸ, ਯੂ ਏ ਈ, ਦੱਖਣੀ ਅਫ਼ਰੀਕਾ ਆਦਿ ਦੇਸ਼ਾਂ ਤੋਂ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਸੰਮੇਲਨ ਦਾ ਉਦੇਸ਼ ਅਧਿਆਪਨ ਵਿਚ ਨਵੀਨਤਾ, ਸੰਸਥਾਗਤ ਉੱਤਮਤਾ ਅਤੇ ਵਿਸ਼ਵ-ਵਿਆਪੀ ਨਾਗਰਿਕਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਹਾਜ਼ਰ ਕੈਨੇਡਾ ਦੇ ਮਿਸੀਸਾਗਾ-ਮਾਲਟਨ ਤੋਂ ਸੰਸਦ ਮੈਂਬਰ ਦੀਪਕ ਆਨੰਦ ਨੇ ਕੀਤੀ। ਸੰਸਦ ਮੈਂਬਰ ਆਨੰਦ ਨੇ ਇਸ ਕੌਮਾਂਤਰੀ ਸਮਾਰੋਹ ਲਈ ਸੀਜੀਸੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸਿੱਖਿਆ ਦੇ ਅੰਤਰਰਾਸ਼ਟਰੀ ਮਾਪਦੰਡਾਂ, ਨਵੀਨਤਾਵਾਂ ਅਤੇ ਵਿੱਦਿਅਕ ਸਾਂਝਾਂ ਉੱਤੇ ਜੋੜ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਸੰਸਾਰ ਭਰ ਵਿਚ ਗਿਆਨ ਦੀ ਸਾਂਝ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ।ਵਿਸ਼ਵ ਅਕਾਦਮਿਕ ਦੂਰਅੰਦੇਸ਼ੀ ਦੇ ਇਤਿਹਾਸਕ ਸੰਗਮ ਵਜੋਂ ਸਰਾਹਿਆ ਗਿਆ। ਇਹ ਸਮਾਗਮ, ਅੰਤਰਰਾਸ਼ਟਰੀ ਸਹਿਯੋਗ ਅਤੇ ਵਿੱਦਿਅਕ ਉੱਤਮਤਾ ਪ੍ਰਤੀ ਸੀ.ਜੀ.ਸੀ. ਝੰਜੇੜੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਪ੍ਰੋਗਰਾਮ ਦੌਰਾਨ, ਵੱਖ ਵੱਖ ਦੇਸ਼ਾਂ ਤੋਂ ਆਏ ਬੁੱਧੀਜੀਵੀਆਂ ਨੇ ਜਾਣਕਾਰੀ ਭਰਪੂਰ ਵਰਕਸ਼ਾਪਾਂ, ਸਹੂਲਤ ਪ੍ਰਾਪਤ ਵਿਚਾਰ-ਵਟਾਂਦਰੇ ਅਤੇ ਕਈ ਕੌਮਾਂਤਰੀ ਜ਼ਰੂਰੀ ਚਰਚਾਵਾਂ ਵਿਚ ਹਿੱਸਾ ਲਿਆ। ਇਹ ਸੈਸ਼ਨ ਸਮਕਾਲੀ ਵਿੱਦਿਅਕ ਅਭਿਆਸਾਂ ਨੂੰ ਵਿਸਥਾਰ ਸਾਹਿੱਤ ਪਰਿਭਾਸ਼ਿਤ ਕਰਨ ਅਤੇ ਅਕਾਦਮਿਕ ਸਿੱਖਿਆਂ ਵਿਚ ਅੰਤਰ-ਸੱਭਿਆਚਾਰਕ ਸੰਵਾਦ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਤਿਆਰ ਕੀਤੇ ਗਏ ਸਨ।
ਸੀਜੀਸੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਸਭ ਪ੍ਰਤੀਨਿਧੀਆਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿਚ ਆਪਣੀ ਵਿਲੱਖਣ ਸੋਚ ਦਾ ਲੋਹਾ ਮਨਵਾਉਣ ਵਾਲੇ ਬੁੱਧੀਜੀਵੀਆਂ ਦਾ ਸੀਜੀਸੀ ਵਿਚ ਇਕੱਠੇ ਹੋਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ।ਇਨ੍ਹਾਂ ਮਹਾਨ ਹਸਤੀਆਂ ਦੀ ਵਡਮੁੱਲੀ ਜਾਣਕਾਰੀ ਨੂੰ ਸੀਜੀਸੀ ਦੇ ਵਿਦਿਆਰਥੀਆਂ ਲਈ ਜਾਣਕਾਰੀ ਦਾ ਭਰਪੂਰ ਖਜਾਨੇ ਵਜੋਂ ਹਾਸਿਲ ਹੋ ਰਹੀ ਹੈ।ਆਈ.ਟੀ.ਈ.ਪੀ. 2025 ਦੀ ਸਫਲਤਾ ਦਾ ਸਿਹਰਾ ਸਿਮਰਨ ਧਾਲੀਵਾਲ, ਡਾਇਰੈਕਟਰ, ਅੰਤਰਰਾਸ਼ਟਰੀ ਮਾਮਲੇ ਦੀ ਰਣਨੀਤਕ ਅਗਵਾਈ ਨੂੰ ਵੀ ਦਿੱਤਾ ਗਿਆ। ਉਨ੍ਹਾਂ ਦੇ ਯਤਨ ਅੰਤਰ-ਸਰਹੱਦੀ ਸਹਿਯੋਗ ਨੂੰ ਸਾਰਥਿਕ ਅਕਾਦਮਿਕ ਹਕੀਕਤਾਂ ਵਿਚ ਬਦਲਣ ਵਿਚ ਮਹੱਤਵਪੂਰਨ ਰਹੇ ਹਨ, ਜਿਸ ਨਾਲ ਸੀ.ਜੀ.ਸੀ. ਝੰਜੇੜੀ ਦੇ ਕੌਮਾਂਤਰੀ ਭਾਈਚਾਰੇ ਨੂੰ ਲਗਾਤਾਰ ਵਧਾਇਆ ਗਿਆ ਹੈ।
ਇਸ ਦੌਰਾਨ ਇੰਟਰਨੈਸ਼ਨਲ ਅਫੇਅਰਜ਼ ਦੀ ਡਾਇਰੈਕਟਰ ਸਿਮਰਨ ਧਾਲੀਵਾਲ ਨੇ ਸਮਾਗਮ ਦੇ ਉਦੇਸ਼, ਵਿਦੇਸ਼ੀ ਸਾਂਝਾਂ ਅਤੇ ਸੰਯੁਕਤ ਕੌਸ਼ਿਸ਼ਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਜੀਸੀ ਝੰਜੇੜੀ ਸਿਰਫ਼ ਪਾਠਕ੍ਰਮ ਸਿੱਖਿਆ ਤੱਕ ਸੀਮਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਦੇਣ ਅਤੇ ਉਨ੍ਹਾਂ ਦੀ ਵਿਅਕਤੀਗਤ ਤੇ ਪੇਸ਼ਾਵਰ ਵਿਕਾਸ ਵੱਲ ਵੀ ਵਚਨਬੱਧ ਹੈ।