ਮਨੀਪੁਰ ‘ਚ ਕੁਕੀ ਅੱਤਵਾਦੀਆਂ ਨੇ ਬਜ਼ੁਰਗ ਔਰਤ ਸਮੇਤ 4 ਲੋਕਾਂ ਨੂੰ ਮਾਰੀ ਗੋਲ਼ੀ


ਗੁਹਾਟੀ, 30 ਜੂਨ (ਨਿਊਜ਼ ਟਾਊਨ ਨੈਟਵਰਕ) : ਮਨੀਪੁਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਮਨੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ 72 ਸਾਲਾ ਔਰਤ ਸਮੇਤ ਘਟੋ-ਘੱਟ ਚਾਰ ਲੋਕਾਂ ਨੂੰ ਗੋਲ਼ੀ ਮਾਰ ਦਿਤੀ।
ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਸੂਤਰਾਂ ਅਨੁਸਾਰ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਥੇਂਖੋਥਾਂਗ ਹਾਓਕਿਪ ਉਰਫ਼ ਥਾਹਪੀ (48), ਸੇਖੋਗਿਨ (34), ਲੇਂਗੌਹਾਓ (35) ਅਤੇ ਫਲਹਿੰਗ (72) ਵਜੋਂ ਕੀਤੀ ਹੈ।
ਜਾਣਕਾਰੀ ਅਨੁਸਾਰ ਇਹ ਹਮਲਾ ਮੋਂਗਜਾਂਗ ਪਿੰਡ ਦੇ ਨੇੜੇ ਦੁਪਹਿਰ 2 ਵਜੇ ਦੇ ਕਰੀਬ ਹੋਇਆ ਜਦੋਂ ਪੀੜਤ ਇਕ ਕਾਰ ਵਿਚ ਯਾਤਰਾ ਕਰ ਰਹੇ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪੀੜਤਾਂ ਨੂੰ ਮੋਂਗਜਾਂਗ ਵਿਚ ਬਹੁਤ ਦੂਰੀ ‘ਤੇ ਗੋਲੀ ਮਾਰੀ ਗਈ ਹੈ, ਜੋ ਕਿ ਸੂਬੇ ਦੇ ਚੁਰਾਚੰਦਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 5 ਕਿਲੋਮੀਟਰ ਦੂਰ ਹੈ।
ਹਮਲੇ ਦੀ ਜ਼ਿੰਮੇਵਾਰੀ ਯੂਨਾਈਟਿਡ ਕੁਕੀ ਨੈਸ਼ਨਲ ਲਿਬਰੇਸ਼ਨ ਆਰਮੀ (ਯੂਕੇਐਨਐਲਏ) ਨੇ ਸੋਮਵਾਰ ਸ਼ਾਮ ਨੂੰ ਇਕ ਬਿਆਨ ਵਿਚ ਲਈ ਹੈ।