ਹੁਣ ਦੋ ਭਾਰਤੀ ਤੇ ਪਾਕਿਸਤਾਨੀ ਖਿਡਾਰੀਆਂ ਨੇ ਸੈਲਫ਼ੀ ਸਾਂਝੀ ਕੀਤੀ


(ਨਿਊਜ਼ ਟਾਊਨ ਨੈਟਵਰਕ)
ਲੰਦਨ, 27 ਜੂਨ : ਇੰਗਲੈਂਡ ਵਿਚ ਕਾਊਂਟੀ ਵਿਚ ਖੇਡ ਰਹੇ ਦੋ ਭਾਰਤੀ ਅਤੇ ਪਾਕਿਸਤਾਨੀ ਕਿਕ੍ਰਟ ਖਿਡਾਰੀਆਂ ਨੇ ਸੈਲਫ਼ੀ ਸਾਂਝੀ ਕਰਕੇ ਦਲਜੀਤ ਦੁਸਾਂਝ ਦੀ ਸਰਦਾਰੀ-3 ਫ਼ਿਲਮ ਕਾਰਨ ਹੋ ਰਹੀ ਨਿੰਦਾ ਨੂੰ ਕਾਫ਼ੀ ਘੱਟ ਕਰਨ ਵਿਚ ਮਦਦ ਕੀਤੀ ਹੈ। ਦਲਜੀਤ ਦੁਸਾਂਝ ਨੂੰ ਇਕ ਪਾਕਿਸਤਾਨੀ ਅਦਾਕਾਰਾ ਹਾਨੀਆਂ ਆਮਿਰ ਨਾਲ ਪੰਜਾਬੀ ਫ਼ਿਲਮ ਵਿਚ ਕੰਮ ਕਰਨ ਕਾਰਨ ਦੇਸ਼-ਧਰੋਹੀ ਤਕ ਆਖਿਆ ਜਾ ਰਿਹਾ ਹੈ। ਸੈਲਫ਼ੀ ਸਾਂਝੀ ਕਰਨ ਵਾਲੇ ਭਾਰਤੀ ਖਿਡਾਰੀ ਦਾ ਨਾਮ ਈਸ਼ਾਨ ਕਿਸ਼ਨ ਹੈ ਜਦਕਿ ਪਾਕਿਸਤਾਨੀ ਖਿਡਾਰੀ ਦਾ ਨਾਮ ਮੁਹੰਮਦ ਅੱਬਾਸ ਹੈ। ਇਹ ਦੋਵੇਂ ਇਕੋ ਟੀਮ ਵਿਚ ਖੇਡ ਰਹੇ ਹਨ, ਇਸ ਕਰਕੇ ਦੋਹਾਂ ਵਿਚ ਦੋਸਤੀ ਹੋ ਗਈ ਅਤੇ ਦੋਵੇਂ ਇੰਗਲੈਂਡ ਦੇ ਬਾਜ਼ਾਰਾਂ ਵਿਚ ਘੁੰਮ ਰਹੇ ਹਨ।