ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲ 2025-26 ਦਾ ਆਮ ਬਜਟ 7 ਮੈਂਬਰੀ ਕਮੇਟੀ ਕਰੇਗੀ ਤਿਆਰ: ਜਥੇਦਾਰ ਝੀਂਡਾ

0
jhinda

ਕਰਨਾਲ, 26 ਜੂਨ (ਨਿਊਜ਼ ਟਾਊਨ ਨੈਟਵਰਕ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਮੇਟੀ ਦੇ ਹੈੱਡ ਆਫ਼ਿਸ ਕੁਰੂਕਸ਼ੇਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲ 2025-26 ਦਾ ਬਜਟ ਹੁਣ ਸੱਤ ਮੈਂਬਰੀ ਇਕ ਕਮੇਟੀ ਤਿਆਰ ਕਰੇਗੀ। ਇਸ ਕਮੇਟੀ ਵਿਚ ਸਹਿਯੋਗੀ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਆਡੀਟਰ ਵੀ ਕੰਮ ਕਰਨਗੇ। ਹਰਿਆਣਾ ਕਮੇਟੀ ਦਾ ਆਡੀਟਰ ਵੀ ਇਸ ਕਾਰਜ ਵਿਚ ਸ਼ਾਮਿਲ ਹੋਵੇਗਾ।

ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰਣ ਕਾਲਕਾ, ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਕਾਰਜਕਾਰੀ ਮੈਂਬਰ ਜਗਤਾਰ ਸਿੰਘ ਮਾਨ, ਸਪੋਕਸਮੈਨ ਕੁਲਦੀਪ ਸਿੰਘ ਫੱਗੂ, ਮੈਂਬਰ ਸਵਰਨ ਸਿੰਘ ਬੁੰਗਾ ਟਿੱਬੀ ਆਦਿ ਹਾਜ਼ਰ ਸਨ।

ਜਥੇਦਾਰ ਝੀਂਡਾ ਨੇ ਦੱਸਿਆ ਕਿ ਪੇਸ਼ ਹੋਇਆ 104 ਕਰੋੜ ਰੁਪਏ ਦਾ ਬਜਟ ਕਈ ਖਾਮੀਆਂ ਕਰਕੇ ਪਾਸ ਨਹੀਂ ਹੋ ਸਕਿਆ। ਕਈ ਅਹਿਮ ਮੁੱਦਿਆਂ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਇਸ ਕਾਰਨ ਜਨਰਲ ਹਾਊਸ ਵਿਚ ਸਰਬਸੰਮਤੀ ਨਾਲ ਇਕ ਸਬ-ਕਮੇਟੀ ਬਣਾ ਕੇ ਨਵਾਂ ਬਜਟ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 2014 ਤੋਂ 2020 ਤੱਕ ਦੇ ਕੰਮ ਦਾ ਆਡਿਟ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਦੇ ਸਾਲਾਂ ਦਾ ਵੀ। ਉਨ੍ਹਾਂ ਆਖਿਆ ਕਿ ਸਾਰੇ ਉੱਚ ਅਧਿਕਾਰੀਆਂ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *