ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸਰਪੰਚ ਗੁਰਸ਼ਰਨਜੀਤ ਕੌਰ ਠੱਠੀ ਖਾਰਾ ਨੇ ਇਨਸਾਫ ਦੀ ਕੀਤੀ ਮੰਗ।


ਤਰਨਤਾਰਨ, 26 ਜੂਨ ( ਗੁਰਵਿੰਦਰ ਸਿੰਘ ਕਾਹਲਵਾਂ ) (ਨਿਊਜ਼ ਟਾਊਨ ਨੈਟਵਰਕ) :
ਆਮ ਪਾਰਟੀ ਦੀ ਮੌਜੂਦਾ ਸਰਪੰਚ ਗੁਰਸ਼ਰਨਜੀਤ ਕੌਰ ਪਿੰਡ ਠੱਠੀ ਖਾਰਾ ਵੱਲੋਂ ਅੱਜ ਆਪਣੇਂ ਗ੍ਰਹਿ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਰੈਵਿਨਿੳ ਵਿਭਾਗ ਦੇ ਕਾਨੂੰਗੋ ਵੱਲੋਂ ਉਲੰਘਣਾ ਕਰਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈ ਮਾਤਾ ਸ੍ਰੀਮਤੀ ਬਲਬੀਰ ਕੌਰ ਪਿਤਾ ਸ ਬਚਨ ਸਿੰਘ ਸਰਾਂ ਠੱਠੀ ਖਾਰਾ ਮਾਪਿਆਂ ਦੀ ਇਕਲੋਤੀ ਔਲਾਦ ਹੁੰਦਿਆ ਉਨਾਂ ਦੀ ਜਾਇਦਾਦ ਦੀ ਵਾਰਿਸ ਹਾਂ।ਅਤੇ ਆਸਟ੍ਰੇਲੀਆ ਵਿਖੇ ਬਤੌਰ ਡਾਕਟਰ ਸੀ। ਅਤੇ 2023 ਵਿੱਚ ਵਾਪਸ ਭਾਰਤ ਆ ਕੇ ਆਪਣੇ ਪਤੀ ਨਾਲ ਨੇੜੇ ਸੋਖੀ ਗਾਰਡਨ ਅੰਮ੍ਰਿਤਸਰ ਰੋਡ ਤਰਨ ਤਾਰਨ ਵਿਖੇ ਰਹਿ ਰਹੀ ਹਾਂ ਰਹਾਇਸ਼ ਨਜ਼ਦੀਕ ਹੀ ਸੜਕ ਦੇ ਨਾਲ ਮੇਰੀ ਮਲਕੀਅਤ ਜ਼ਮੀਨ ਜ਼ੋ ਮੇਰੇ ਮਾਤਾ ਪਿਤਾ ਨੇ ਕਰੀਬ 37 ਸਾਲ ਪਹਿਲਾਂ ਸਾਬਕਾ ਮੈਂਬਰ ਪੰਚਾਇਤ ਵੀਰ ਸਿੰਘ ਕੋਲੋਂ ਖਰੀਦ ਕੀਤੀ ਸੀ ਜਿਸ ਦਾ ਟਿਊਬਵੈੱਲ ਕੁਨੈਕਸ਼ਨ ਮੰਤਰੀ ਅਨਿਲ ਜੋਸ਼ੀ ਦੀ ਮਾਤਾ ਪੁਸ਼ਪਾ ਦੇਵੀ ਦੇ ਨਾਂ ਤੇ ਅੱਜ ਵੀ ਚੱਲ ਰਿਹਾ ਹੈ।ਇਸ ਜ਼ਮੀਨ ਦੀਆਂ ਬਕਾਇਦਾ ਜਮਾਂਬੰਦੀਆ,ਰਜਿਸਟਰੀਆ ਸਮੇਤ ਹੋਰ ਸਾਰੇ ਕਾਗਜ਼ਾਤ ਉਨਾਂ ਕੌਲ ਮੌਜੂਦ ਹਨ।ਪਰ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ ਵੱਲੋ ਉਸ ਨੂੰ ਐੱਨ ਆਰ ਆਈ ਤੇ ਇੱਕਲੀ ਔਰਤ ਸਮਝ ਕੇ ਉਸ ਦੀ ਜ਼ਮੀਨ ਹੜਪਣ ਲਈ ਅਦਾਲਤ ਵਿੱਚ ਕੇਸ ਲਾ ਦਿੱਤਾ ਗਿਆ

ਜਿਸ ਦਾ ਮਾਣਯੋਗ ਅਦਾਲਤ ਵੱਲੋਂ ਦਿੱਤਾ ਗਿਆ ਸਟੇਅ ਮੇਰੇ ਕੋਲ ਮੌਜੂਦ ਹੈ।ਜਿਸ ਤਾਹਿਤ ਬੀਤੇ 9 ਜੂਨ ਨੂੰ ਵੀ ਜਦ ਚੈਅਰਮੈਨ ਕੁਲਦੀਪ ਸਿੰਘ ਰੰਧਾਵਾ ਵੱਲੋਂ ਨਿਸ਼ਾਨਦੇਹੀ ਕਰਨ ਲਈ ਬੁਲਾਏ ਗਏ ਰੈਵਨਿੳ ਵਿਭਾਗ ਦੇ ਪਟਵਾਰੀ, ਕਾਨੂੰਗੋ ਸੁਖਪ੍ਰੀਤ ਸਿੰਘ ਸਮੇਤ ਟੀਮ ਨੂੰ ਆਪਣੀ ਜ਼ਮੀਨ ਦੇ ਸਾਰੇ ਕਾਗਜ਼ਾਤ ਅਤੇ ਮਾਣਯੋਗ ਅਦਾਲਤ ਵੱਲੋਂ ਦਿੱਤਾ ਸਟੇਅ ਵਿਖਾਇਆ ਗਿਆ ਤੇ ਅਧਿਕਾਰੀ ਜ਼ਮੀਨ ਦੀ ਮਿਣਤੀ ਕੀਤੇ ਬਗੈਰ ਵਾਪਸ ਪਰਤ ਗਏ ਸਨ।ਪਰ ਬੀਤੀ 24-6-25 ਦੀ ਸ਼ਾਮ ਉਨਾਂ ਨੂੰ ਰੈਵਨਿੳ ਵਿਭਾਗ ਵੱਲੋਂ ਪ੍ਰਵਾਨਾ ਭੇਜਣ ਦੀ ਬਜਾਏ ਫੋਨ ਕੀਤਾ ਗਿਆ ਕਿ ਸਵੇਰੇ 25-6-25 ਨੂੰ ਦੁਪਹਿਰ 2 ਵਜੇ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਟੀਮ ਆ ਰਹੀ ਹੈ਼।ਜਿਸ ਸਬੰਧੀ ਰੈਵਨਿੳ ਵਿਭਾਗ ਦੇ ਕਾਨੂੰਗੋ ਸੁਖਪ੍ਰੀਤ ਸਿੰਘ ਵੱਲੋਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਵਾਰ ਵਾਰ ਮੈਨੂੰ ਪ੍ਰੇਸ਼ਾਨ ਕਰਨ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੇ ਜਾਣ ਤੇ ਡੀਸੀ ਨੇ ਵਿਸ਼ਵਾਸ ਦਿਵਾਇਆ ਕਿ ਸਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਅਮਲ ਚ,ਲਿਆਂਦੀ ਜਾਵੇਗੀ। ਸਰਪੰਚ ਗੁਰਸ਼ਰਨਜੀਤ ਕੌਰ ਨੇ ਕਿਹਾ ਕਿ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਨਿਸ਼ਾਨਦੇਹੀ ਕਰਨ ਦੇ ਨਾਮ ਤੇ ਸਿਰਫ ਮੈਨੂੰ ਕੱਲੀ ਨੂੰ ਹੀ ਪ੍ਰਵਾਨਾ ਭੇਜ ਕੇ ਜਾਂ ਫੋਨ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ। ਜਦ ਕਿ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ ਕੁਲਦੀਪ ਸਿੰਘ ਰੰਧਾਵਾ ਦੀ ਜ਼ਮੀਨ ਨਾਲ ਹੋਰ ਵੀ ਕਿਸਾਨਾਂ ਦੀਆਂ ਵੱਟਾਂ ਲੱਗਦੀਆਂ ਹਨ। ਉਨਾਂ ਕਿਸਾਨਾਂ ਨੂੰ ਕਿਉਂ ਨਹੀਂ ਪ੍ਰਵਾਨਾ ਜਾ ਫੋਨ ਕਰਕੇ ਨਿਸ਼ਾਨਦੇਹੀ ਕਰਨ ਲਈ ਸੱਦਿਆ ਜਾ ਰਿਹਾ। ਜੇਕਰ ਨਿਸ਼ਾਨਦੇਹੀ ਕਰਨੀ ਹੈ ਤਾਂ ਪੁਰੇ ਕੁਰੇ ਦੀ ਕੀਤੀ ਜਾਵੇ। ਉਨਾਂ ਕਿਹਾ ਕਿ ਮੈਂ ਆਪਣੀ ਜ਼ਮੀਨ ਵਿੱਚ ਝੋਨਾ ਲਗਾਇਆ ਹੋਇਆ ਹੈ ਤੇ ਮਾਣਯੋਗ ਅਦਾਲਤ ਵੱਲੋਂ ਸਟੇਅ ਦੇ ਚੱਲਦਿਆਂ ਕਿਸੇ ਵੀ ਕੀਮਤ ਤੇ ਨਿਸ਼ਾਨਦੇਹੀ ਕਰਨ ਦੇ ਨਾਮ ਤੇ ਆਪਣੀ ਝੋਨੇ ਦੀ ਫ਼ਸਲ ਖਰਾਬ ਨਹੀਂ ਕਰਨ ਦੇਵਾਂਗੀ।
