ਭਾਰਤ ਨੇ 41 ਸਾਲਾਂ ਬਾਅਦ ਮਨੁੱਖੀ ਪੁਲਾੜ ਮਿਸ਼ਨ ‘ਤੇ ਕੀਤੀ ਵਾਪਸੀ

0
shubhanshu-shukla d

ਸ਼ੁਭਾਂਸ਼ੂ ਸ਼ੁਕਲਾ ਨੂੰ ਪੁਲਾੜ ‘ਚ ਭੇਜਣ ਮਗਰੋਂ 8 ਮਿੰਟਾਂ ‘ਚ ਪਰਤਿਆ ਫ਼ਾਲਕਨ 9

ਅਮਰੀਕਾ ਦੇ ਫ਼ਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 12 ਵਜੇ ਹੋਈ ਲਾਂਚਿੰਗ

ਫਲੋਰੀਡਾ, 25 ਜੂਨ (ਨਿਊਜ਼ ਟਾਊਨ ਨੈਟਵਰਕ) : ਭਾਰਤ ਨੇ ਪੁਲਾੜ ਦੀ ਦੁਨੀਆ ਵਿਚ ਇਤਿਹਾਸ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਸਮੇਤ 4 ਪੁਲਾੜ ਯਾਤਰੀਆਂ ਨੂੰ ਲੈ ਕੇ ਗਿਆ ਫ਼ਾਲਕਨ 9 ਰਾਕੇਟ ਸਿਰਫ਼ 8 ਮਿੰਟਾਂ ‘ਚ ਸੁਰੱਖਿਅਤ ਧਰਤੀ ‘ਤੇ ਵਾਪਸ ਆ ਗਿਆ। ਭਾਰਤ ਨੇ 41 ਸਾਲਾਂ ਬਾਅਦ ਮਨੁੱਖੀ ਪੁਲਾੜ ਮਿਸ਼ਨ ‘ਤੇ ਵਾਪਸੀ ਕੀਤੀ ਹੈ। ਇਹ ਲਾਂਚਿੰਗ ਅਮਰੀਕਾ ਦੇ ਫ਼ਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਦੁਪਹਿਰ 12 ਵਜੇ ਦੇ ਕਰੀਬ ਹੋਈ। ਰਾਕੇਟ ਨੇ ਸਪੇਸਐਕਸ ਦੇ ਡਰੈਗਨ ਪੁਲਾੜ ਯਾਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵੱਲ ਰਵਾਨਾ ਕੀਤਾ। ਲਖਨਊ ‘ਚ ਸ਼ੁਭਾਂਸ਼ੂ ਸ਼ੁਕਲਾ ਦੇ ਮਾਪਿਆਂ ਅਤੇ ਸਿਟੀ ਮੋਂਟੇਸਰੀ ਸਕੂਲ ਦੇ ਵਿਦਿਆਰਥੀਆਂ ਨੇ ਵੀ ਲਾਈਵ ਲਾਂਚ ਦੇਖਿਆ ਤੇ ਮਾਣ ਮਹਿਸੂਸ ਕੀਤਾ।

ਇਸ ਦੌਰਾਨ ਫ਼ਾਲਕਨ 9 ਨੇ ਆਪਣਾ ਮਿਸ਼ਨ ਸਫਲਤਾਪੂਰਵਕ ਪੂਰਾ ਕੀਤਾ ਤੇ ਫ਼ਲੋਰੀਡਾ ‘ਚ ਲੈਂਡਿੰਗ ਸਾਈਟ ‘ਤੇ ਵਾਪਸ ਆ ਗਿਆ ਜੋ ਕਿ ਇਸਦੀ ਮੁੜ ਵਰਤੋਂ ਯੋਗ ਤਕਨਾਲੋਜੀ ਦੀ ਇਕ ਵੱਡੀ ਪ੍ਰਾਪਤੀ ਹੈ।

ਦੱਸਣਯੋਗ ਹੈ ਕਿ ਫ਼ਾਲਕਨ 9 ਇਕ ਮੁੜ ਵਰਤੋਂ ਯੋਗ ਔਰਬਿਟਲ ਰਾਕੇਟ ਹੈ ਜੋ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾ ਰਾਕੇਟ ਹੈ ਜੋ ਪੁਲਾੜ ਯਾਨ ਨੂੰ ਪੁਲਾੜ ‘ਚ ਛੱਡਣ ਤੋਂ ਬਾਅਦ ਧਰਤੀ ‘ਤੇ ਸੁਰੱਖਿਅਤ ਵਾਪਸ ਆ ਜਾਂਦਾ ਹੈ। ਇਸ ‘ਚ 9 ਮਰਲਿਨ ਇੰਜਣ ਹਨ ਜੋ ਊਰਜਾ ਲਈ ਮਿੱਟੀ ਦੇ ਤੇਲ ਅਤੇ ਤਰਲ ਆਕਸੀਜਨ ਦੀ ਵਰਤੋਂ ਕਰਦੇ ਹਨ। ਰਾਕੇਟ ਸਮੇਤ ਇਸਦੇ ਇੰਜਣਾਂ ਨੂੰ ਵੀ ਦੁਬਾਰਾ ਵਰਤਿਆ ਜਾ ਸਕਦਾ ਹੈ ਜੋ ਇਸ ਤਕਨਾਲੋਜੀ ਨੂੰ ਦੂਜੇ ਰਾਕੇਟਾਂ ਤੋਂ ਵੱਖਰਾ ਬਣਾਉਂਦਾ ਹੈ।

ਕੌਣ ਨੇ ਸ਼ੁਭਾਂਸ਼ੂ ਸ਼ੁਕਲਾ ?

ਕੈਪਟਨ ਸ਼ੁਭਾਂਸ਼ੂ ਸ਼ੁਕਲਾ ਲਖਨਊ ਦੇ ਰਹਿਣ ਵਾਲੇ ਹਨ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਹਿਮ ਗਗਨਯਾਨ ਮੁਹਿੰਮ ਨਾਲ ਜੁੜੇ ਹੋਏ ਹਨ। ਇਸ ਤਹਿਤ ਉਨ੍ਹਾਂ ਨੂੰ ਐਕਸੀਓਮ ਮਿਸ਼ਨ-04 (ਐਕਸ-04) ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ 2019 ‘ਚ ਰੂਸ ਦੇ ਯੂਰੀ ਗਾਗਰਿਨ ਕੌਸਮੋਨੌਟ ਸਿਖਲਾਈ ਕੇਂਦਰ ਤੋਂ ਇਕ ਸਾਲ ਦੀ ਸਖ਼ਤ ਸਿਖਲਾਈ ਪ੍ਰਾਪਤ ਕੀਤੀ।

ਇਸ ਦੌਰਾਨ ਫ਼ਾਲਕਨ 9 ਨੇ ਆਪਣਾ ਮਿਸ਼ਨ ਸਫਲਤਾਪੂਰਵਕ ਪੂਰਾ ਕੀਤਾ ਤੇ ਫ਼ਲੋਰੀਡਾ ‘ਚ ਲੈਂਡਿੰਗ ਸਾਈਟ ‘ਤੇ ਵਾਪਸ ਆ ਗਿਆ ਜੋ ਕਿ ਇਸਦੀ ਮੁੜ ਵਰਤੋਂ ਯੋਗ ਤਕਨਾਲੋਜੀ ਦੀ ਇਕ ਵੱਡੀ ਪ੍ਰਾਪਤੀ ਹੈ।

ਦੱਸਣਯੋਗ ਹੈ ਕਿ ਫ਼ਾਲਕਨ 9 ਇਕ ਮੁੜ ਵਰਤੋਂ ਯੋਗ ਔਰਬਿਟਲ ਰਾਕੇਟ ਹੈ ਜੋ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੁਆਰਾ ਵਿਕਸਤ ਕੀਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾ ਰਾਕੇਟ ਹੈ ਜੋ ਪੁਲਾੜ ਯਾਨ ਨੂੰ ਪੁਲਾੜ ‘ਚ ਛੱਡਣ ਤੋਂ ਬਾਅਦ ਧਰਤੀ ‘ਤੇ ਸੁਰੱਖਿਅਤ ਵਾਪਸ ਆ ਜਾਂਦਾ ਹੈ। ਇਸ ‘ਚ 9 ਮਰਲਿਨ ਇੰਜਣ ਹਨ ਜੋ ਊਰਜਾ ਲਈ ਮਿੱਟੀ ਦੇ ਤੇਲ ਅਤੇ ਤਰਲ ਆਕਸੀਜਨ ਦੀ ਵਰਤੋਂ ਕਰਦੇ ਹਨ। ਰਾਕੇਟ ਸਮੇਤ ਇਸਦੇ ਇੰਜਣਾਂ ਨੂੰ ਵੀ ਦੁਬਾਰਾ ਵਰਤਿਆ ਜਾ ਸਕਦਾ ਹੈ ਜੋ ਇਸ ਤਕਨਾਲੋਜੀ ਨੂੰ ਦੂਜੇ ਰਾਕੇਟਾਂ ਤੋਂ ਵੱਖਰਾ ਬਣਾਉਂਦਾ ਹੈ।

27 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰਤ ਤੌਰ ‘ਤੇ ਗਗਨਯਾਨ ਮਿਸ਼ਨ ਲਈ ਸ਼ੁਭਾਂਸ਼ੂ ਸ਼ੁਕਲਾ ਦੇ ਨਾਮ ਦਾ ਐਲਾਨ ਕੀਤਾ। ਹੁਣ ਉਹ 1984 ‘ਚ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ‘ਚ ਜਾਣ ਵਾਲੇ ਪਹਿਲੇ ਭਾਰਤੀ ਬਣਨ ਜਾ ਰਹੇ ਹਨ।

///

ਪੀਐਮ ਮੋਦੀ ਨੇ ਸ਼ੁਭਾਂਸ਼ੂ ਨੂੰ ਪੁਲਾੜ ਯਾਤਰਾ ‘ਤੇ ਵਧਾਈ ਦਿਤੀ

ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਤੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਲਈ ਰਵਾਨਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਸਫਲ ਮੁਹਿੰਮ ਦੀ ਕਾਮਨਾ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ, ‘ਅਸੀਂ ਭਾਰਤ, ਹੰਗਰੀ, ਪੋਲੈਂਡ ਅਤੇ ਅਮਰੀਕਾ ਦੇ ਪੁਲਾੜ ਯਾਤਰੀਆਂ ਨਾਲ ਪੁਲਾੜ ਮਿਸ਼ਨ ਦੇ ਸਫਲ ਲਾਂਚ ਦਾ ਸਵਾਗਤ ਕਰਦੇ ਹਾਂ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣਨ ਦੇ ਰਾਹ ‘ਤੇ ਹਨ। ਉਹ 1.4 ਅਰਬ ਭਾਰਤੀਆਂ ਦੀਆਂ ਉਮੀਦਾਂ, ਸੁਪਨਿਆਂ ਅਤੇ ਵਿਸ਼ਵਾਸ ਨਾਲ ਇਹ ਯਾਤਰਾ ਕਰ ਰਹੇ ਹਨ। ਇਸ ਮਿਸ਼ਨ ਲਈ ਉਨ੍ਹਾਂ ਨੂੰ ਅਤੇ ਹੋਰ ਸਾਰੇ ਪੁਲਾੜ ਯਾਤਰੀਆਂ ਨੂੰ ਸ਼ੁਭਕਾਮਨਾਵਾਂ।”

Leave a Reply

Your email address will not be published. Required fields are marked *