ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਅੱਜ 25 ਜੂਨ ਨੂੰ


ਨਵੀਂ ਦਿੱਲੀ, 25 ਜੂਨ, 2025 (ਨਿਊਜ਼ ਟਾਊਨ ਨੈਟਵਰਕ) :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਅੱਜ 25 ਜੂਨ ਨੂੰ ਹੋ ਰਹੀ ਹੈ। ਡਾਇਰੈਕਟਰ ਗੁਰਦੁਆਰਾ ਚੋਣਾਂ ਦੇ ਹੁਕਮਾਂ ’ਤੇ ਇਹ ਚੋਣ ਹੋ ਰਹੀ ਹੈ ਜਿਸ ਵਿਚ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਹ ਚੋਣ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਚ ਕੀਤੀ ਜਾਵੇਗੀ। ਇਸ ਵੇਲੇ ਕਮੇਟੀ ਦੇ 52 ਮੈਂਬਰ ਹਨ। ਇਸ ਵੇਲੇ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਾਲੇ ਧੜੇ ਕੋਲ 38 ਮੈਂਬਰ ਹਨ ਜਦੋਂ ਕਿ ਵਿਰੋਧੀ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਕੋਲ 10 ਮੈਂਬਰ ਹਨ। ਵਿਰੋਧੀ ਧਿਰ ਨੇ ਚੋਣਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਹੈ।
