ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ

0
1200-675-24435545-thumbnail-16x9-msh

ਨਵੀਂ ਦਿੱਲੀ, 25 ਜੂਨ 2025 (ਨਿਊਜ਼ ਟਾਊਨ ਨੈਟਵਰਕ) :

ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਹਿੱਸਿਆਂ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕਰਦਿਆਂ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ, ਇਸ ਸਮੇਂ ਮਾਨਸੂਨ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।

ਮੌਨਸੂਨ :

ਮਾਨਸੂਨ 2025 ਵਿੱਚ ਆਮ ਤਰੀਕ ਤੋਂ ਵੀ ਪਹਿਲਾਂ, 24 ਮਈ ਨੂੰ ਕੇਰਲ ਵਿੱਚ ਦਾਖਲ ਹੋ ਗਿਆ ਸੀ। 18 ਤੋਂ 24 ਮਈ ਵਿਚਕਾਰ ਦੱਖਣੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਮਾਨਸੂਨ ਪਹੁੰਚ ਗਿਆ, ਜਦਕਿ 19-25 ਜੂਨ ਵਿੱਚ ਇਹ ਉੱਤਰ ਵੱਲ ਵਧ ਰਿਹਾ ਹੈ।

ਆਮ ਤੌਰ ‘ਤੇ ਮਾਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਪਹੁੰਚਦਾ ਹੈ, ਪਰ ਇਸ ਵਾਰ ਜਲਦੀ ਆਉਣ ਦੀ ਸੰਭਾਵਨਾ ਹੈ।

rainfall alert in delhi – 1

ਭਾਰੀ ਮੀਂਹ ਵਾਲੇ ਖੇਤਰ

ਦੱਖਣੀ ਭਾਰਤ: ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿੱਚ ਭਾਰੀ ਮੀਂਹ ਦੀ ਸੰਭਾਵਨਾ।

ਪੱਛਮੀ ਭਾਰਤ: ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਗੁਜਰਾਤ ਵਿੱਚ 20 ਸੈਂਟੀਮੀਟਰ ਤੋਂ ਵੱਧ ਮੀਂਹ ਹੋ ਸਕਦੀ ਹੈ।

ਉੱਤਰ-ਪੱਛਮੀ ਭਾਰਤ: ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਹੋਣ ਦਾ ਅਲਰਟ।

ਪੂਰਬੀ ਅਤੇ ਮੱਧ ਭਾਰਤ: ਬਿਹਾਰ, ਝਾਰਖੰਡ, ਓਡੀਸ਼ਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।

ਪੰਜਾਬ ਵਿੱਚ ਮਾਨਸੂਨ

ਪੰਜਾਬ ਵਿੱਚ ਮਾਨਸੂਨ ਆਮ ਤੌਰ ‘ਤੇ 30 ਜੂਨ ਤੋਂ 5 ਜੁਲਾਈ ਤੱਕ ਪਹੁੰਚਦਾ ਹੈ, ਪਰ ਇਸ ਵਾਰ 25 ਤੋਂ 30 ਜੂਨ ਤੱਕ ਬਠਿੰਡਾ ਜਾਂ ਫਿਰੋਜ਼ਪੁਰ ਵਿੱਚ ਪਹੁੰਚਣ ਦੀ ਉਮੀਦ ਹੈ।

IMD ਨੇ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਦੀ ਚੇਤਾਵਨੀ ਦਿੱਤੀ ਗਈ ਹੈ। ਭਾਰੀ ਬਾਰਿਸ਼ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹ, ਟ੍ਰੈਫਿਕ ਜਾਮ, ਜ਼ਮੀਨ ਖਿਸਕਣ ਅਤੇ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *