ਇਰਾਨ ਅਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖੇਗਾ : ਇਰਾਨ


ਤਹਿਰਾਨ, 24 ਜੂਨ : ਅਮਰੀਕਾ ਵਲੋਂ ਤਹਿਰਾਨ ਦੇ ਤਿੰਨ ਮੁੱਖ ਪਰਮਾਣੂ ਟਿਕਾਣਿਆਂ ਉਤੇ ਬੰਬਾਰੀ ਕਰਨ ਦੇ ਬਾਵਜੂਦ ਇਰਾਨ ਅਪਣੇ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਦ੍ਰਿੜ੍ਹ ਹੈ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਮੁਖੀ ਮੁਹੰਮਦ ਇਸਲਾਮੀ ਨੇ ਕਿਹਾ ਕਿ ਦੇਸ਼ ਨੇ ਹਾਲ ਹੀ ਵਿਚ ਹੋਏ ਨੁਕਸਾਨ ਤੋਂ ਬਾਅਦ ਅਪਣੇ ਪਰਮਾਣੂ ਪ੍ਰੋਗਰਾਮ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਲਈ ਯੋਜਨਾਬਧ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸਲਾਮੀ ਨੇ ਕਿਹਾ ਕਿ ਪ੍ਰਭਾਵਤ ਥਾਵਾਂ ‘ਤੇ ਮੁਲਾਂਕਣ ਕਰਨ ਤੋਂ ਬਾਅਦ ਰਿਕਵਰੀ ਲਈ ਯੋਜਨਾਵਾਂ ਤਿਆਰ ਹਨ ਅਤੇ ਜਲਦ ਹੀ ਉਤਪਾਦਨ ਜਾਂ ਸੇਵਾਵਾਂ ਵਿਚ ਰੁਕਾਵਟ ਤੋਂ ਬਿਨਾਂ ਕੰਮ ਅੱਗੇ ਜਾਰੀ ਰਹੇਗਾ।
