ਪ੍ਰਧਾਨ ਮੰਤਰੀ ਨੇ 3 ਲੱਖ ਲੋਕਾਂ ਤੇ 40 ਦੇਸ਼ਾਂ ਦੇ ਸਫ਼ੀਰਾਂ ਨਾਲ ਕੀਤਾ ਯੋਗਾ



ਵਿਸ਼ਾਖਾਪਟਨਮ, 21 ਜੂਨ (ਨਿਊਜ਼ ਟਾਊਨ ਨੈਟਵਰਕ) : ਦੁਨੀਆਂ ਭਰ ਵਿਚ ਅੱਜ 11ਵਾਂ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਖਾਪਟਨਮ ਵਿਚ 3 ਲੱਖ ਲੋਕਾਂ ਅਤੇ 40 ਦੇਸ਼ਾਂ ਦੇ ਸਫ਼ੀਰਾਂ ਨਾਲ ਯੋਗਾ ਕੀਤਾ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਪ੍ਰਧਾਨ ਮੰਤਰੀ ਦੇ ਨਾਲ ਸਟੇਜ ‘ਤੇ ਯੋਗਾ ਕਰਦੇ ਵਿਖਾਈ ਦਿਤੇ। ਇਸ ਵਾਰ ਯੋਗ ਦਾ ਵਿਸ਼ਾ ‘ਇਕ ਧਰਤੀ, ਇਕ ਸਿਹਤ ਲਈ ਯੋਗ’ ਰਿਹਾ। ਇਹ ਪ੍ਰੋਗਰਾਮ ਦੇਸ਼ ਭਰ ਵਿਚ 1 ਲੱਖ ਤੋਂ ਵੱਧ ਥਾਵਾਂ ‘ਤੇ ਆਯੋਜਿਤ ਕੀਤੇ ਜਾ ਰਹੇ ‘ਯੋਗ ਸੰਗਮ’ ਨਾਲ ਜੁੜਿਆ ਹੋਇਆ ਸੀ। ਇਸ ਵਿਚ 2 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਸਰਕਾਰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰੋਗਰਾਮ ਵਿਚ 50 ਲੱਖ ਤੋਂ ਵੱਧ ਯੋਗ ਸਰਟੀਫ਼ਿਕੇਟ ਵੀ ਵੰਡੇ ਗਏ। ਆਂਧਰਾ ਪ੍ਰਦੇਸ਼ ਸਰਕਾਰ ਨੇ ਯੋਗ ਆਂਧਰਾ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਰਾਜ ਵਿਚ ਰੋਜ਼ਾਨਾ ਯੋਗਾ ਕਰਨ ਵਾਲੇ 10 ਲੱਖ ਲੋਕਾਂ ਦਾ ਇਕ ਸੰਗਠਨ ਬਣਾਉਣਾ ਹੈ।
