ਔਕਲੈਂਡ ਸ਼ਹਿਰ ’ਚ ਵਿਵਾਦਗ੍ਰਸਤ ਈਸਾਈ ਬੁਨਿਆਦੀ ਸੰਗਠਨ ‘ਡੈਸਟੀਨੀ ਚਰਚ’ ਸਮਰਥਕਾਂ ਵੱਲੋਂ ‘ਵਿਦੇਸ਼ੀ ਧਰਮਾਂ’ ਵਿਰੁੱਧ ਪ੍ਰਦਰਸ਼ਨ

0
1750493104_babushahi news - 2025-06-21T133443.707

ਔਕਲੈਂਡ 21 ਜੂਨ 2025 (ਨਿਊਜ਼ ਟਾਊਨ ਨੈਟਵਰਕ) :

ਅੱਜ ਔਕਲੈਂਡ ਦੀ ਕੁਈਨ ਸਟ੍ਰੀਟ ’ਤੇ ਇਕ ਵਿਵਾਦਗ੍ਰਸਤ ਈਸਾਈ ਬੁਨਿਆਆਦੀ ਸੰਗਠਨ ‘ਡੈਸਟੀਨੀ ਚਰਚ’ ਦੇ ਮੁਖੀ ਬ੍ਰਾਇਨ ਤਾਮਾਕੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿੱਚ ‘ਗੈਰ-ਈਸਾਈ ਧਰਮਾਂ ਦਾ ਫੈਲਾਅ ਹੁਣ ਕੰਟਰੋਲ ਤੋਂ ਬਾਹਰ’ ਹੋਣ ਦਾ ਦਾਅਵਾ ਕੀਤਾ ਗਿਆ। ਇਸ ਮਾਰਚ ਦਾ ਨਾਮ ‘ਵਿਸ਼ਵਾਸ-ਝੰਡਾ-ਪਰਿਵਾਰ: ਇਕ ਦੇਸ਼ ਇਕ ਈਸ਼ਵਰ ਦੇ ਅਧੀਨ’ (6aith-6lag-6amily: One Nation under one 7od) ਰੱਖਿਆ ਗਿਆ ਸੀ ਅਤੇ ਇਸ ਵਿੱਚ ਇਮੀਗ੍ਰੇਸ਼ਨ ਦੇ ਨਾਲ-ਨਾਲ ਨਿਊਜ਼ੀਲੈਂਡ ਵਿੱਚ ਗੈਰ-ਈਸਾਈ ਧਰਮਾਂ ਦੇ ਵਧਣ ਦਾ ਵਿਰੋਧ ਕੀਤਾ ਗਿਆ। ਪੁਲਿਸ ਅਨੁਸਾਰ ਲਗਭਗ 500 ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਲੇ ਲਿਬਾਸ ਵਿੱਚ ਸਨ, ਨੇ ਇਸ ਮਾਰਚ ਵਿੱਚ ਹਿੱਸਾ ਲਿਆ। ਵੱਖ-ਵੱਖ ਧਰਮਾਂ ਦੇ ਝੰਡਿਆ ਨੂੰ ਬੇਕਦਰ ਕੀਤਾ ਗਿਆ, ਫਾੜਿਆ ਗਿਆ ਅਤੇ ਪੈਰਾਂ ਥੱਲੇ ਦੱਬਿਆ ਗਿਆ। ਇਸਲਾਮ, ਖਾਲਿਸਤਾਨ,
ਪ੍ਰਦਰਸ਼ਨ ਦਾ ਸੰਖੇਪ ਇਤਿਹਾਸ: ਬ੍ਰਾਇਨ ਤਾਮਾਕੀ ਅਤੇ ਡੈਸਟੀਨੀ ਚਰਚ ਦਾ ਵਿਰੋਧ ਪ੍ਰਦਰਸ਼ਨਾਂ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਸਮਲਿੰਗੀ ਸਮਾਗਮਾਂ, ਡਰੱਗ ਪਰਫਾਰਮਰਾਂ, ਕੋਵਿਡ-19 ਪਾਬੰਦੀਆਂ ਅਤੇ ਟੀਕਾਕਰਨ ਨੀਤੀਆਂ ਦੇ ਖਿਲਾਫ ਆਵਾਜ਼ ਉਠਾ ਚੁੱਕੇ ਹਨ। ਹਾਲ ਹੀ ਵਿੱਚ, ਉਨ੍ਹਾਂ ਦੇ ਚਰਚ ਦੇ ਮੈਂਬਰਾਂ ਨੇ ਔਕਲੈਂਡ ਵਿੱਚ ਇੱਕ ਬੱਚਿਆਂ ਦੇ ਸਮਾਗਮ ਵਿੱਚ ਹੰਗਾਮਾ ਕੀਤਾ ਸੀ, ਜਿਸਦੀ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਸਮੇਤ ਕਈਆਂ ਨੇ ਸਖ਼ਤ ਨਿੰਦਾ ਕੀਤੀ ਸੀ। ਡੈਸਟੀਨੀ ਚਰਚ ਅਕਸਰ ਈਸਾਈ ਕਦਰਾਂ-ਕੀਮਤਾਂ, ਕੀਵੀ ਪਛਾਣ ਅਤੇ ਇਸ ਰਾਸ਼ਟਰ ਦੇ ਭਵਿੱਖ ਦੀ ਰੱਖਿਆ ਦੇ ਨਾਮ ’ਤੇ ਅਜਿਹੇ ਪ੍ਰਦਰਸ਼ਨ ਕਰਦਾ ਹੈ।

ਸਰਕਾਰ ਤੋਂ ਮੰਗਾਂ ਅਤੇ ਲੋਕਾਂ ਨੂੰ ਸੁਨੇਹਾ: ਇਸ ਪ੍ਰਦਰਸ਼ਨ ਤੋਂ ਪਹਿਲਾਂ, ਬ੍ਰਾਇਨ ਤਾਮਾਕੀ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੂੰ ਇੱਕ ਖੁੱਲ੍ਹਾ ਪੱਤਰ ਭੇਜਿਆ ਸੀ, ਜਿਸ ਵਿੱਚ ਦੇਸ਼ ਦੇ ਕੋਈ ਅਧਿਕਾਰਤ ਧਰਮ ਨਾ ਹੋਣ ਦੀ ਸਥਿਤੀ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੀ ਇੱਕ ਮੁੱਖ ਮੰਗ  ‘ਬਿਨਾਂ ਅਸਿਮਿਲੇਸ਼ਨ (ਸਮਾਯੋਜਨ) ਕੋਈ ਇਮੀਗ੍ਰੇਸ਼ਨ ਨਹੀਂ’ (No immigration without assimilation) ਦੀ ਨੀਤੀ ਲਾਗੂ ਕਰਨਾ ਸੀ, ਜਿਸਦਾ ਪ੍ਰਦਰਸ਼ਨ ਦੌਰਾਨ ਵੀ ਨਾਅਰਾ ਲਗਾਇਆ ਗਿਆ।
ਸਮਾਯੋਜਨ: ਇਸ ਵਾਕੰਸ਼ ਦਾ ਮਤਲਬ ਹੈ ਕਿ ਜੇਕਰ ਪ੍ਰਵਾਸੀ ਆਉਣ ਵਾਲੇ ਦੇਸ਼ ਦੀ ਸੰਸਕ੍ਰਿਤੀ, ਭਾਸ਼ਾ, ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜਾਂ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਉਂਦੇ, ਤਾਂ ਉਨ੍ਹਾਂ ਨੂੰ ਉਸ ਦੇਸ਼ ਵਿੱਚ ਦਾਖਲ ਹੋਣ ਜਾਂ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹ ਵਿਚਾਰ ਇਹ ਮੰਗ ਕਰਦਾ ਹੈ ਕਿ ਪ੍ਰਵਾਸੀਆਂ ਨੂੰ ਆਪਣੀ ਮੂਲ ਪਛਾਣ ਨੂੰ ਘੱਟ ਕਰਕੇ ਜਾਂ ਤਿਆਗ ਕੇ ਮੇਜ਼ਬਾਨ ਦੇਸ਼ ਦੇ ਮੁੱਖ ਧਾਰਾ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਰਲ ਜਾਣਾ ਚਾਹੀਦਾ ਹੈ।
ਤਾਮਾਕੀ ਨੇ ਦਾਅਵਾ ਕੀਤਾ ਕਿ ਯੂਨਾਈਟਿਡ ਕਿੰਗਡਮ ਵਿੱਚ ਬੇਕਾਬੂ ਇਮੀਗ੍ਰੇਸ਼ਨ ਕਾਰਨ ਅਪਰਾਧਾਂ ਵਿੱਚ ਵਾਧਾ ਅਤੇ ਬ੍ਰਿਟਿਸ਼ ਪਛਾਣ ਦਾ ਪਤਨ ਹੋਇਆ ਹੈ, ਅਤੇ ਉਹ ਈਸਾਈ ਰਾਸ਼ਟਰਾਂ ਨੂੰ ਮੁੜ ਪ੍ਰਾਪਤ ਕਰਨ ਲਈ ਇੱਕ ਰਾਸ਼ਟਰਮੰਡਲ ਧਰਮ ਯੁੱਧ ਬਣਾ ਰਹੇ ਹਨ।
ਇਸ ਪ੍ਰਦਰਸ਼ਨ ਉਤੇ ਕਾਰਜਕਾਰੀ ਪ੍ਰਧਾਨ ਮੰਤਰੀ ਡੇਵਿਡ ਸੀਮੋਰ ਨੇ ਡੈਸਟੀਨੀ ਚਰਚ ਦੇ ਅੱਜ ਦੇ ਪ੍ਰਦਰਸ਼ਨ ਦੀ ਨਿੰਦਾ ਕਰਦਿਆਂ ਇਸਨੂੰ ਗੈਰ-ਕੀਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੀਵੀ ਹੋਣ ਦਾ ਮਤਲਬ ਹੈ ਕਿ ਲੋਕ ਦੁਨੀਆ ਭਰ ਤੋਂ ਆਉਂਦੇ ਹਨ, ਅਤੇ ਜਦੋਂ ਤੱਕ ਉਹ ਇੱਕ ਬਿਹਤਰ ਸੰਸਾਰ ਬਣਾਉਣ ਲਈ ਸ਼ਾਂਤੀ ਨਾਲ ਆਉਂਦੇ ਹਨ, ਉਨ੍ਹਾਂ ਦਾ ਸੁਆਗਤ ਹੈ। ਸੀਮੋਰ ਨੇ ਜ਼ੋਰ ਦਿੱਤਾ ਕਿ ਤਾਮਾਕੀ ਦੇ ਵੱਖ-ਵੱਖ ਰਵੱਈਏ ਅਸਹਿਣਸ਼ੀਲ ਅਤੇ ਗੈਰ-ਸਮਾਵੇਸ਼ੀ ਹਨ। ਉਨ੍ਹਾਂ ਕਿਹਾ ਕਿ ਹਰ ਨਿਊਜ਼ੀਲੈਂਡ ਵਾਸੀ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਹੈ, ਜਿਵੇਂ ਕਿ ਤਾਮਾਕੀ ਨੂੰ ਵੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਚੰਗੀ ਨੀਅਤ ਨਾਲ ਬਿਹਤਰ ਸਮਾਜ ਬਣਾਉਣ ਲਈ ਆਉਂਦੇ ਹਨ ਅਤੇ ਦੂਜਿਆਂ ਪ੍ਰਤੀ ਸਹਿਣਸ਼ੀਲ ਹਨ, ਤਾਂ ਉਨ੍ਹਾਂ ਦਾ ਇੱਥੇ ਸਵਾਗਤ ਹੈ, ਅਤੇ ਬ੍ਰਾਇਨ ਤਾਮਾਕੀ ਨੂੰ ਉਨ੍ਹਾਂ ਨੂੰ ਹੋਰ ਕੁਝ ਕਹਿਣ ਦਾ ਕੋਈ ਹੱਕ ਨਹੀਂ। ਪ੍ਰਦਰਸ਼ਨ ਦੌਰਾਨ ਮੁੱਖ ਧਾਰਾ ਮੀਡੀਆ ਦੇ ਝੰਡਿਆਂ ਸਮੇਤ ਕਈ ਝੰਡਿਆਂ ਨੂੰ ਅੱਗ ਲਗਾਈ ਗਈ, ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਖੁਦ ਹੀ ਅੱਗ ਬੁਝਾ ਦਿੱਤੀ। ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਵਿਰੋਧ ਵਿਚ ਆਏ ਸੰਗਠਨਾਂ ਅਤੇ ਵਿਰੋਧ ਕਰ ਰਹੇ ਸੰਗਠਾਂ ਦੇ ਵਿਚ ਕੰਧ ਬਣਾ ਕੇ ਸ਼ਾਂਤੀ ਬਣਾਈ ਰੱਖੀ ਪਰ ਕੋਈ ਕਾਰਵਾਈ ਨਹੀਂ ਕੀਤੀ। ਆਜ਼ਾਦ ਮੁਲਕਾਂ ਦੇ ਵਿਚ ਆਪਣੀ ਆਵਾਜ਼ ਰੱਖਣ ਦਾ ਜਿੱਥੇ ਸਭ ਨੂੰ ਹੱਕ ਹੈ ਉਥੇ ਇਹੀ ਕਿਹਾ ਜਾ ਸਕਦਾ ਹੈ ਕਿ ਆਪਣੀ ਡਫ਼ਲੀ ਆਪਣਾ ਰਾਗ’ ਕੋਈ ਵੀ ਵਜਾ ਸਕਦਾ ਹੈ, ਪਰ ਸਰਕਾਰ ਕੀ ਚਾਹੁੰਦੀ ਹੈ, ਪ੍ਰਵਾਸੀਆਂ ਦੇ ਲਈ ਉਹ ਮਹੱਤਵਪੂਰਨ ਹੈ।

Leave a Reply

Your email address will not be published. Required fields are marked *