ਪਾਕਿਸਤਾਨ ‘ਚ 3 ਹਿੰਦੂ ਕੁੜੀਆਂ ਨੂੰ ਜ਼ਬਰੀ ਕਬੂਲ ਕਰਵਾਇਆ ਇਸਲਾਮ


file pic
ਸਿੰਧ, 20 ਜੂਨ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਪੁਲਿਸ ਨੇ ਸ਼ੁੱਕਰਵਾਰ (20 ਜੂਨ) ਨੂੰ ਸਿੰਧ ਪ੍ਰਾਂਤ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਤਿੰਨ ਕੁੜੀਆਂ ਅਤੇ ਉਨ੍ਹਾਂ ਦੇ ਚਚੇਰੇ ਭਰਾ ਨੂੰ ਕਬਜ਼ੇ ‘ਚੋਂ ਮੁਕਤ ਲਿਆ। ਤਿੰਨੇ ਕੁੜੀਆਂ ਅਤੇ ਉਨ੍ਹਾਂ ਦੇ ਭਰਾ ਨੂੰ ਕਥਿਤ ਤੌਰ ‘ਤੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ, ਜਿਸਦਾ ਸਥਾਨਕ ਹਿੰਦੂ ਭਾਈਚਾਰੇ ਵਲੋਂ ਵਿਰੋਧ ਕਰਨ ‘ਤੇ ਪੁਲਿਸ ਨੇ ਕਾਰਵਾਈ ਕੀਤੀ।
ਹਿੰਦੂ ਭਾਈਚਾਰੇ ਨੇ 16, 19 ਅਤੇ 22 ਸਾਲ ਦੀਆਂ ਤਿੰਨ ਭੈਣਾਂ ਅਤੇ ਉਨ੍ਹਾਂ ਦੇ 13 ਸਾਲ ਦੇ ਚਚੇਰੇ ਭਰਾ ਦੀ ਮਾਂ ਦੀ ਅਪੀਲ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ, ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਪਰਿਵਾਰ ਦੀ ਅਪੀਲ ‘ਤੇ ਪੁਲਿਸ ਨੇ ਵੀਰਵਾਰ (19 ਜੂਨ) ਸ਼ਾਮ ਨੂੰ ਹੈਦਰਾਬਾਦ ਤੋਂ ਚਾਰਾਂ ਨੂੰ ਛੁੜਵਾਇਆ ਗਿਆ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਗੁਲਾਮ ਨਬੀ ਕਿਰੀਓ ਨੇ ਕਿਹਾ, “ਅਸੀਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਉਣ ਵਾਲੇ ਸ਼ੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।” ਕਿਰੀਓ ਨੇ ਕਿਹਾ ਕਿ ਤਿੰਨੋਂ ਭੈਣਾਂ ਅਤੇ ਉਨ੍ਹਾਂ ਦਾ ਚਚੇਰਾ ਭਰਾ ਬੁੱਧਵਾਰ (18 ਜੂਨ) ਸਵੇਰੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੇ ਗਏ ਸਨ। ਕੁਝ ਘੰਟਿਆਂ ਬਾਅਦ ਉਨ੍ਹਾਂ ਦੇ ਵੀਡੀਓ ਸਾਹਮਣੇ ਆਏ ਜਿਸ ਵਿਚ ਚਾਰਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ।
ਤਿੰਨੇ ਭੈਣਾਂ ਅਤੇ ਚਚੇਰੇ ਭਰਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਕੀਤੀ ਸੀ ਪ੍ਰੈਸ ਕਾਨਫਰੰਸ
ਕਿਰੀਓ ਦੇ ਅਨੁਸਾਰ ਵੀਡੀਓ ਵਿਚ ਤਿੰਨੋਂ ਭੈਣਾਂ ਅਤੇ ਚਚੇਰੇ ਭਰਾ ਨੂੰ ਆਪਣੇ ਪਰਿਵਾਰ ‘ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਸੁਣਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀਆਂ ਮਾਵਾਂ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਲੜਕਾ ਸਿਰਫ 13 ਸਾਲ ਦਾ ਹੈ ਅਤੇ ਧਰਮ ਨੂੰ ਵੀ ਨਹੀਂ ਸਮਝਦਾ। ਪ੍ਰੈਸ ਕਾਨਫਰੰਸ ਤੋਂ ਬਾਅਦ ਹਿੰਦੂ ਪੰਚਾਇਤ ਅਤੇ ਕੁਝ ਚੁਣੇ ਹੋਏ ਨੇਤਾਵਾਂ ਨੇ ਪੁਲਿਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ।
ਇਹ ਕੁੜੀਆਂ ਸਿੰਧ ਦੀਆਂ ਧੀਆਂ ਹਨ – ਰਾਜੇਸ਼ ਕੁਮਾਰ
ਹਿੰਦੂ ਪੰਚਾਇਤ ਦੇ ਮੁਖੀ ਰਾਜੇਸ਼ ਕੁਮਾਰ ਨੇ ਕਿਹਾ, “ਇਹ ਘਟਨਾ ਸਿਰਫ਼ ਇਕ ਪਰਿਵਾਰਕ ਦੁਖਾਂਤ ਨਹੀਂ ਹੈ ਸਗੋਂ ਇਕ ਫਿਰਕੂ ਦੁਖਾਂਤ ਹੈ। ਉਨ੍ਹਾਂ ਕਿਹਾ, “ਇਹ ਕੁੜੀਆਂ ਸਿਰਫ਼ ਹਿੰਦੂਆਂ ਦੀਆਂ ਧੀਆਂ ਨਹੀਂ ਹਨ। ਉਹ ਸਿੰਧ ਦੀਆਂ ਧੀਆਂ ਹਨ।” ਕੁਮਾਰ ਨੇ ਉਨ੍ਹਾਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਸਵਾਲ ਕੀਤਾ ਕਿ ਕੀ ਉਹ ਆਪਣਾ ਧਰਮ ਬਦਲਣ ਦਾ ਫੈਸਲਾ ਕਰਨ ਲਈ ਕਾਫ਼ੀ ਸਿਆਣੇ ਹਨ।
ਅਧਿਕਾਰੀਆਂ ਸਿਰਫ਼ ਰਸੂਖ ਲੋਕਾਂ ਦੇ ਮਾਮਲਿਆਂ ਵਿਚ ਹੀ ਕਾਰਵਾਈ ਕਰਦੀਆਂ ਹਨ – ਰਾਜੇਸ਼ ਕੁਮਾਰ
ਉਨ੍ਹਾਂ ਕਿਹਾ, “ਸਿੰਧ ਵਿਚ ਹਿੰਦੂ ਕੁੜੀਆਂ ਅਤੇ ਔਰਤਾਂ ਦੇ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੀ ਸਮੱਸਿਆ ਹਿੰਦੂ ਭਾਈਚਾਰੇ ਲਈ ਇਕ ਵੱਡੀ ਸਮੱਸਿਆ ਹੈ।” ਅਪਰਾਧੀ ਸਿਰਫ਼ ਉਨ੍ਹਾਂ ਮਾਮਲਿਆਂ ਵਿਚ ਕਾਰਵਾਈ ਕਰਦੇ ਹਨ ਜਿੱਥੇ ਬੱਚੇ ਪ੍ਰਭਾਵਸ਼ਾਲੀ ਜਾਂ ਅਮੀਰ ਪਰਿਵਾਰਾਂ ਤੋਂ ਹੁੰਦੇ ਹਨ, ਪਰ ਬਹੁਤ ਸਾਰੇ ਮਾਮਲਿਆਂ ਵਿਚ ਜਿੱਥੇ ਕੁੜੀਆਂ ਅਨਪੜ੍ਹ ਅਤੇ ਗਰੀਬ ਪਿਛੋਕੜ ਤੋਂ ਆਉਂਦੀਆਂ ਹਨ, ਉੱਥੇ ਕੁਝ ਨਹੀਂ ਕੀਤਾ ਜਾਂਦਾ ਹੈ।”