ਬਲਾਚੌਰ ਦੇ ਪਿੰਡ ਸੁੱਧਾ ਮਾਜਰਾ ‘ਚ ਸਪੀਡ ਬ੍ਰਰੇਕਾਂ ਕਾਰਨ ਲੋਕ ਪ੍ਰੇਸ਼ਾਨ


ਰੋਜ਼ਾਨਾ ਆਉਂਦੇ ਜਾਂਦੇ ਲੋਕ ਹੋ ਰਹੇ ਹਨ ਹਾਦਸਿਆਂ ਦਾ ਸ਼ਿਕਾਰ
400 ਮੀਟਰ ਸੜਕ 4 ਸਪੀਡ ਬ੍ਰੇਕਰ
ਬਲਾਚੌਰ, 16 ਜੂਨ (ਜਤਿੰਦਰ ਪਾਲ ਸਿੰਘ ਕਲੇਰ) : ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਸੁੱਧਾ ਮਾਜਰਾ ਜੋ ਕਿ 18 ਫੁੱਟ ਚੌੜੀ ਸੜਕ ‘ਤੇ ਲਗਾਏ ਗਏ ਇਹਨਾਂ ਸਪੀਡ ਬ੍ਰੇਕਰਾ ਦੇ ਕਾਰਨ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਇਲਾਕੇ ਦੇ ਲੋਕਾ ਦਾ ਕਹਿਣਾ ਹੈ ਕਿ ਇਸ ਲਿੰਕ ਸੜਕ ਤੇ ਐਨੇ ਜਿਆਦਾ ਨੇੜੇ ਨੇੜੇ ਸਪੀਡ ਬ੍ਰੇਕਰ ਲਗਾਏ ਹੋਏ ਹਨਕਿ ਲੋਕ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ |ਇਹ ਲਿੰਕ ਸੜਕ ਸੁੱਧਾਮਾਜਰਾ ਤੋਂ ਬਲਾਚੌਰ ਨੂੰ ਆਪਸ ਵਿਚ ਜੋੜਦੀ ਹੈ ਇਹ ਲਿੰਕ ਸੜਕ ਤੇ ਮੰਡੀ ਬੋਰਡ ਦੇ ਵੱਲੋਂ ਪਹਿਲਾਂ ਹੀ ਲੁੱਕ ਦੇ ਨਾਲ 3 ਸਪੀਡ ਬ੍ਰੇਕਰ ਬਣਾ ਗਏ ਸਨ ਪਰ ਪਿੰਡ ਸੁੱਧਾਮਾਜਰਾ ਦੇ ਮੋਜੂਦਾ ਸਰਪੰਚ ਨੇ ਆਪਣੀ ਮਨਮਰਜ਼ੀ ਨਾਲ 400 ਮੀਟਰ ਲੰਮੀ ਸੜਕ ਵਿਚ ਲੋਹੋ ਦੇ 3 ਸਪੀਡ ਬ੍ਰੇਕਰ ਲਗਾਏ ਹੋਏ ਹਨ। ਸਰਪੰਚ ਵਲੋਂ ਲਾਏ ਗਏ ਸਪੀਡ ਬ੍ਰੇਕਰਾਂ ਨਾਲ ਆਉਣ ਜਾਣ ਵਾਲੇ ਲੋਕ ਹਾਦਸਿਆਂ ਸ਼ਿਕਾਰ ਹੋ ਰਹੇ ਹਨ ਅਤੇ ਵੱਡੀਆਂ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸਪੀਡ ਬ੍ਰੇਕਰਾਂ ਬਾਰੇ ਮੰਡੀ ਬੋਰਡ ਦੇ ਐਸ ਡੀ ਓ ਦੇ ਧਿਆਨ ਵਿਚ ਵੀ ਕਈ ਵਾਰੀ ਲਿਆਂਦਾ ਜਾ ਚੁੱਕਾ ਹੈ ਪਰ ਇਹਨਾਂ ਨੂੰ ਹਟਾਇਆ ਨਹੀਂ ਗਿਆ।
ਜਿਕਰਯੋਗ ਹੈ ਕਿ ਜਦੋਂ ਮੰਡੀ ਬੋਰਡ ਦੀ ਇਹ ਸੜਕ ਬਣੀ ਉਹਨਾਂ ਨੇ ਪਹਿਲਾਂ ਹੀ ਆਪਣੀ ਲਿਮਟ ਦੇ ਅਨੁਸਾਰ ਸਪੀਡ ਬ੍ਰੇਕਰ ਬਣਾਏ ਹੋਏ ਸਨ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਨਿਯਮਾਂ ਦੇ ਉਲਟ ਬਣਾਏ ਗਏ ਸਪੀਡ ਬ੍ਰੇਕਰਾਂ ਨੂੰ ਸੜਕ ਤੋਂ ਤੁਰੰਤ ਹਟਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਹੱਲ ਨਿਕਲ ਸਕੇ।
