ਮਾਡਲ ਟਾਊਨ ਇਲਾਕੇ ਵਿੱਚ ਬਰਸਾਤ ਕਾਰਨ 8 ਤੋਂ 10 ਫੁੱਟ ਡੂੰਘਾ ਪਾੜ

0
babushahi-news---2025-08-02T101307.293

ਲੁਧਿਆਣਾ 2 ਅਗਸਤ 2025 (ਨਿਊਜ਼ ਟਾਊਨ ਨੈਟਵਰਕ) :

ਮੌਨਸੂਨ ਦੇ ਦਿਨ ਹੋਣ ਕਾਰਨ ਤਕਰੀਬਨ ਹਰ ਰੋਜ਼ ਮੀਂਹ ਪੈ ਰਿਹਾ ਹੈ ਤੇ ਪਾਣੀ ਦੀ ਨਿਕਾਸੀ ਬਹੁਤ ਹੌਲੀ ਹੌਲੀ ਹੁੰਦੀ ਹੈ। ਥੋੜਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਸੜਕਾਂ ਉੱਪਰ ਕਈ ਕਈ ਘੰਟੇ ਖੜਾ ਰਹਿੰਦਾ ਹੈ ਇਸ ਸਾਰੇ ਪਿੱਛੇ ਨਗਰ ਨਿਗਮ ਲੁਧਿਆਣਾ ਵੱਲੋਂ ਮਾਨਸੂਨ ਦੇ ਮੌਸਮ ਨੂੰ ਦੇਖਦੇ ਹੋਏ ਸੀਵਰੇਜ ਦੀ ਸਫਾਈ ਚੰਗੀ ਤਰ੍ਹਾਂ ਨਾ ਕਰਨ ਨਾਲ ਹੁੰਦਾ ਹੈ। ਲਗਾਤਾਰ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਰਕੇ ਪਾਣੀ ਹਰ  ਜਗਹਾ ਖੜਨ  ਨਾਲ ਟਰੈਫਿਕ ਵਿੱਚ ਬਹੁਤ ਵਿਘਨ ਪੈਂਦਾ ਹੈ। ਕਈ ਜਗਾ ਛੋਟੇ ਛੋਟੇ ਟੋਏ ਵੀ ਹੁੰਦੇ ਹਨ ਪਰ ਉਹ ਬਰਸਾਤ ਤੋਂ ਬਾਅਦ ਪਾਣੀ ਖੜਨ ਨਾਲ ਭਿਅੰਕਰ ਰੂਪ ਧਾਰਨ ਕਰ ਜਾਂਦੇ ਹਨ। ਇਸੇ ਤਰ੍ਹਾਂ ਦੀ ਤਾਜ਼ੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉੱਗੇ ਸਮਾਜ ਸੇਵਕ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਨਗਰ ਨਿਗਮ ਦੀ ਅਣਗਹਿਲੀ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਮਿੰਟਗੁਮਰੀ  ਚੌਂਕ ਦੇ ਵਿਚਕਾਰ ਛੋਟਾ ਜਿਹਾ ਪਾੜ ਪਿਆ ਹੋਇਆ ਹੈ ਪਰ ਉਹ ਅੰਦਰੋਂ ਤਕਰੀਬਨ 8 ਤੋਂ 10 ਫੁੱਟ ਡੂੰਘਾ ਬਣ ਚੁੱਕਿਆ। ਸੀਵਰੇਜ ਦੀਆਂ ਪਾਈਪ ਵੀ ਅੰਦਰੋਂ ਟੁੱਟ ਚੁੱਕੇ ਹਨ ਤੇ ਅੰਦਰੋਂ ਦੀਵਾਰ ਵੀ ਟੁੱਟ ਚੁੱਕੀ ਹੈ। ਕਿਸੇ ਟਾਈਮ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਆਸ ਪਾਸ ਦੇ ਲੋਕਾਂ ਵੱਲੋਂ ਇੱਕ ਛੋਟਾ ਜਿਹਾ ਬੈਰੀਕੇਡ ਲਗਾ ਕੇ ਉਸ ਵੱਲੋਂ ਟਰੈਫਿਕ ਨੂੰ ਕਿਹਾ ਗਿਆ ਹੈ ਤਾਂ ਜੋ ਟਰੈਫਿਕ ਦੂਸਰੀ ਸਾਈਡ ਤੋਂ ਲੰਘੀ ਜਾਵੇ। ਪਰ ਨਗਰ ਨਿਗਮ ਵੱਲੋਂ ਕੋਈ ਵੀ ਕਿਸੇ ਕਿਸਮ ਦੀ ਬੈਰੀਕੇਟ ਨਹੀਂ ਸੀ ਲਗਾਇਆ ਗਿਆ।  ਸ਼ਰਮਾ ਨੇ ਦੱਸਿਆ ਕਿ ਇਹ ਪਾੜ ਤਕਰੀਬਨ ਰਾਤ ਤੋਂ ਹੀ ਬਣਿਆ ਹੋਇਆ ਹੈ ਪਰ ਹੁਣ ਤੱਕ ਕੋਈ ਉਹ ਵੀ ਉਸ ਦੀ ਰਿਪੇਅਰ ਜਾਂ ਉਸ ਨੂੰ ਠੀਕ ਕਰਨ ਲਈ  ਨਗਰ ਨਿਗਮ ਵੱਲੋਂ ਕੋਈ ਵੀ ਪੁਖਤਾ ਇੰਤਜਾਮ ਨਹੀਂ ਕੀਤੇ ਗਏ। ਉਸ ਚੌਂਕ ਵਿੱਚੋਂ ਆਵਾਜਾਈ ਵੀ ਬਹੁਤ ਜਿਆਦਾ ਹੁੰਦੀ ਹੈ ਕਿਉਂਕਿ ਸਕੂਲ ਕਾਲਜ ਵਪਾਰਕ ਅਦਾਰੇ ਅਤੇ ਹਸਪਤਾਲ ਵੀ ਇਸੇ ਰਾਹ ਵਿੱਚੋਂ ਹੀ ਲੰਘ ਕੇ ਜਾਣਾ ਪੈਂਦਾ ਹੈ  ਸ਼ਰਮਾ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਕੰਪਲੇਂਟ ਪਾ ਕੇ  ਅਪੀਲ ਕੀਤੀ ਹੈ ਕਿ ਇਸ ਨੂੰ ਜਲਦ ਤੋ ਜਲਦ ਠੀਕ ਕੀਤਾ ਜਾਵੇ ਤਾਂ ਜੋ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ। ਜਦੋਂ ਇਸ ਬਾਰੇ  ਨਗਰ ਨਿਗਮ ਦੇ  ਓ ਐਂਡ ਐਮ ਵਿਭਾਗ ਦੇ ਐਸਡੀਓ ਰਣਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਉਹ ਮੌਕੇ ਤੇ  ਪਹੁੰਚੀ ਹੋਏ ਹਨ ਤੇ  ਜੇਸੀਬੀ ਮਸ਼ੀਨ ਮੰਗਵਾ ਲਈ ਹੈ ਤੇ ਚੰਗੀ ਤਰ੍ਹਾਂ ਉਸਨੂੰ ਪਟਾ ਕੇ ਉਸਦੇ ਰਿਪੇਅਰ ਜਲਦ ਤੋ ਜਲਦ ਕੀਤੀ ਜਾਵੇਗੀ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਹੋ ਸਕੇ ।

Leave a Reply

Your email address will not be published. Required fields are marked *