ਪਿੰਡ ਰੋਹੀੜਾ ਵਿਖੇ 8 ਸਮੂਹਿਕ ਅਨੰਦ ਕਾਰਜ ਦੀ ਕਰਵਾਈ ਸੇਵਾ


ਅਹਿਮਦਗੜ੍ਹ, 27 ਨਵੰਬਰ (ਤੇਜਿੰਦਰ ਬਿੰਜੀ)
ਗੁਰਦੁਆਰਾ ਸ਼ਹੀਦਗੰਜ ਵੱਡਾ ਘੱਲੂਘਾਰਾ ਸਾਹਿਬ ਪਿੰਡ ਰੋਹੀੜਾ (ਮਾਲੇਰਕੋਟਲਾ) ਵਿਖੇ ਵੱਡਾ ਘੱਲੂਘਾਰਾ ਕਲੱਬ ਰੋਹੀੜਾ ਵਲੋਂ ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ ਅਤੇ ਬਾਬਾ ਕ੍ਰਿਪਾਲ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੀ ਸਰਪ੍ਰਸਤੀ ਹੇਠ 8 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ । ਇਸ ਮੌਕੇ ਸੰਤ ਬਾਬਾ ਮਹਿੰਦਰ ਸਿੰਘ ਰਾੜਾ ਸਾਹਿਬ-ਬੇਗੋਵਾਲ, ਭਾਈ ਬਲਜਿੰਦਰ ਸਿੰਘ ਸੁੱਖਾ ਬੇਗੋਵਾਲ, ਬਾਬਾ ਗੁਰਮੇਲ ਸਿੰਘ ਰੋਹੀੜਾ, ਜਥੇਦਾਰ ਬਾਬਾ ਨਿਰਮਲ ਸਿੰਘ ਨੇ ਵਿਆਹੀਆਂ ਹੋਈਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ । ਇਸ ਸਮੇਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸ: ਸੁਖਦੇਵ ਸਿੰਘ ਬਰਾੜ ਡੀ.ਐਸ.ਪੀ. ਅਹਿਮਦਗੜ੍ਹ ਨੇ ਵੀ ਸ਼ਿਰਕਤ ਕੀਤੀ । ਇਸ ਮੌਕੇ ਹਰਪ੍ਰੀਤ ਸਿੰਘ ਚੀਮਾ, ਗੁਰਮੀਤ ਸਿੰਘ, ਸੁਖਦੇਵ ਸਿੰਘ ਚੀਮਾ, ਅਕਾਲੀ ਆਗੂ ਕੁਲਵੰਤ ਸਿੰਘ ਸੋਹਲ, ਠੇਕੇਦਾਰ ਅਬਦੁੱਲ ਗਫਾਰ, ਸੁਖਦਰਸ਼ਨ ਸਿੰਘ ਪੋਹੀੜ੍ਹ ਸਾਬਕਾ ਸਰਪੰਚ, ਜਗਦੇਵ ਸਿੰਘ ਪੋਹੀੜ੍ਹ, ਕਲੱਬ ਪ੍ਰਧਾਨ ਬਲਵਿੰਦਰ ਸਿੰਘ ਰੋਹੀੜਾ, ਨਿਰਮਲ ਸਿੰਘ ਬੌੜਹਾਈ ਸਾਬਕਾ ਚੇਅਰਮੈਨ, ਯੂਥ ਆਗੂ ਇਰਫਾਨ ਰੋਹੀੜਾ, ਸੂਰਤ ਸਿੰਘ ਫੌਜੀ, ਸਾਬਕਾ ਸਰਪੰਚ ਹਰਚੰਦ ਸਿੰਘ ਰੋਹੀੜਾ, ਬਾਬਾ ਕਾਲਾ ਸਿੰਘ, ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ ਫਲੌਂਡ, ਸਰਪੰਚ ਬਲਵੀਰ ਸਿੰਘ ਕੁੱਪ ਖੁਰਦ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢੱਡੇਵਾੜੀ, ਸੰਦੀਪ ਸ਼ਰਮਾ ਰੋਹੀੜਾ, ਮਾਸਟਰ ਹਰਭਜਨ ਸਿੰਘ ਟਿੰਬਰਵਾਲ, ਬਲਜੀਤ ਸਿੰਘ ਚੀਮਾ, ਕੁਲਵਿੰਦਰ ਸਿੰਘ ਫੌਜੀ, ਗੁਲਜਾਰ ਸਿੰਘ ਚੁੱਪਕੀ, ਮਹਿੰਦਰ ਸਿੰਘ, ਜਰਨੈਲ ਸਿੰਘ ਫੌਜੀ, ਜੱਗੀ ਧਲੇਰ, ਕੁਲਦੀਪ ਸਿੰਘ, ਥਾਣੇਦਾਰ ਚਮਕੌਰ ਸਿੰਘ, ਤਰਲੋਚਨ ਸਿੰਘ ਖੇੜਾ, ਨੰਬਰਦਾਰ ਬਲਜਿੰਦਰ ਸਿੰਘ, ਦਲਬਾਰਾ ਸਿੰਘ ਫੱਲੇਵਾਲ, ਸੰਤੋਖ ਸਿੰਘ ਕੁੱਪ ਖੁਰਦ, ਰਘਵੀਰ ਸਿੰਘ ਤੁੰਗਾਹੇੜੀ, ਹਰਨੇਕ ਸਿੰਘ ਜੋਗੀਮਾਜਰਾ, ਰਾਜੂ ਰੋਹੀੜਾ, ਸਤਾਰ ਕੁੱਪ ਕਲਾਂ, ਡਾ: ਗੁਰਮੇਲ ਸਿੰਘ, ਅਮਰਜੀਤ ਸਿੰਘ ਫੱਲੇਵਾਲ, ਕਰਮਵੀਰ ਸਿੰਘ, ਸੁਰਜੀਤ ਸਿੰਘ ਲਹਿਰਾ, ਜੱਸਾ ਸਿੰਘ, ਅੰਮ੍ਰਿਤਪਾਲ ਸਿੰਘ, ਕਾਲਾ ਪੰਚ ਕੁੱਪ ਕਲਾਂ ਆਦਿ ਹਾਜ਼ਰ ਸਨ । ਇਸ ਮੌਕੇ ਸ਼ਹੀਦ ਸਿੰਘਾਂ ਦੀ ਇਸ ਪਵਿੱਤਰ ਧਰਤੀ ਤੇ ਹੋਏ ਇਨ੍ਹਾਂ ਸਮੂਹਿਕ ਅਨੰਦ ਕਾਰਜਾਂ ਦੌਰਾਨ ਵਿਆਂਹਦੜ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਮਾਨ ਜਿਵੇਂ ਸੂਟ, ਅਲਮਾਰੀ, ਪੇਟੀ, ਬੈੱਡ, ਭਾਂਡੇ, ਬਿਸਤਰੇ, ਸਲਾਈ ਮਸ਼ੀਨਾਂ, ਪੈ੍ਰਸ, ਪੱਖੇ ਆਦਿ ਤੋਹਫੇ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਤੇ ਗਏ ।
