ਲੁਧਿਆਣਾ : ਨਹਿਰ ਵਿਚ ਨਹਾਉਂਦੇ 8 ਬੱਚੇ ਡੁੱਬੇ, 2 ਦੀਆਂ ਲਾਸ਼ਾਂ ਮਿਲੀਆਂ


(ਕਮਲ ਕਪੂਰ)
ਲੁਧਿਆਣਾ, 21 ਜੂਨ : ਨਹਿਰ ਵਿਚ ਨਹਾਉਂਦੇ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ 8 ਬੱਚੇ ਡੁੱਬ ਗਏ। ਸਿੰਧਵਾਂ ਕਨਾਲ ਨਹਿਰ ਦੇ ਕੰਢੇ ਉਤੇ ਬੰਨ੍ਹੀ ਤਾਰ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ 4 ਬੱਚਿਆਂ ਨੇ ਖ਼ੁਦ ਨੂੰ ਬਚਾ ਲਿਆ ਜਦਕਿ 4 ਬੱਚੇ ਪਾਣੀ ਵਿਚ ਲਾਪਤਾ ਹੋ ਗਏ। ਬੀਤੇ ਸ਼ਾਮ ਨੂੰ 2 ਬੱਚਿਆਂ ਦੀ ਲਾਸ਼ ਮਿਲ ਗਈ ਹੈ। 2 ਅਜੇ ਵੀ ਲਾਪਤਾ ਹਨ। ਲਾਪਤਾ ਬੱਚਿਆਂ ਦਾ ਅਜੇ ਤਕ ਕੋਈ ਪਤਾ ਨਹੀਂ ਚਲਿਆ। ਮ੍ਰਿਤਕ ਬੱਚਿਆਂ ਦੀ ਪਛਾਣ ਪ੍ਰਕਾਸ਼ ਅਤੇ ਮੋਲੂ ਉਰਫ਼ ਸਾਹਿਲ ਵਜੋਂ ਹੋਈ ਹੈ। ਮਨੀਸ਼ ਅਤੇ ਗੋਲੂ ਅਜੇ ਲਾਪਤਾ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਬਚਾਅ ਕਾਰਜ ਜਾਰੀ ਹਨ।
