ਮੋਹਾਲੀ ਦੇ ਡੀਸੀ ਕੰਪਲੈਕਸ ‘ਚ ਵੜਿਆ 5 ਫੁੱਟਾ ਸੱਪ, ਪਈਆਂ ਭਾਜੜਾਂ

0
Screenshot 2025-07-15 160723

ਮੋਹਾਲੀ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਦੇ ਡੀਸੀ ਕੰਪਲੈਕਸ ’ਚ ਅੱਜ ਇਕ 5 ਫੁੱਟਾ ਸੱਪ ਆ ਜਾਣ ਕਾਰਨ ਮੌਕੇ ਤੇ ਮੌਜੂਦ ਲੋਕਾਂ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਡੀਸੀ ਤਹਿਸੀਲ ਦੇ ਨਾਲ ਲੱਗਦੇ ਨੌਟਰੀ ਅਤੇ ਟਾਈਪਿਸਟਾਂ ਦੇ ਬੈਠਣ ਵਾਲੇ ਥਾਂ ਨੇੜੇ ਅਚਾਨਕ ਸਵੇਰੇ ਇਕ 5 ਫੁੱਟ ਦਾ ਫਨੀਅਰ ਸੱਪ ਨਿਕਲ ਆਇਆ। ਲੋਕਾਂ ਨੇ ਜਦੋਂ ਸੱਪ ਨੂੰ ਦੇਖਿਆ ਤਾਂ ਤਹਿਸੀਲ ਦੇ ਵਿਚ ਹਫ਼ੜਾ ਤਫ਼ੜੀ ਮਚ ਗਈ ਅਤੇ ਲੋਕ ਚੀਕਾਂ ਮਾਰਦੇ ਹੋਏ ਇਧਰ ਉਧਰ ਭੱਜਣ ਲੱਗੇ ਜਦਕਿ ਆਏ ਹੋਏ ਕੁਝ ਲੋਕਾਂ ਵਲੋਂ ਵੀਡੀਓ ਬਣਾਣੀਆਂ ਸ਼ੁਰੂ ਕਰ ਦਿਤੀਆਂ।

ਇਸ ਦੌਰਾਨ ਤਹਿਸੀਲ ਵਿਚ ਮੌਜੂਦ ਇਕ ਵਿਅਕਤੀ ਵਲੋਂ ਸੱਪ ਨੂੰ ਫੜ ਕੇ ਨਾਲ ਲੱਗਦੇ ਜੰਗਲ ’ਚ ਛੱਡ ਦਿਤਾ ਗਿਆ। ਸੱਪ ਦੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਸੱਪ ਦੇ ਪਾਰਖੂ ਵਲੋਂ ਦੱਸਿਆ ਗਿਆ ਕਿ ਇਹ ਸੱਪ ਬਹੁਤ ਹੀ ਜ਼ਹਿਰੀਲਾ ਹੈ ਤੇ ਜੇ ਇਕ ਵਾਰੀ ਕਿਸੇ ਨੂੰ ਡੰਗ ਦਿੰਦਾ ਤਾਂ ਉਸ ਦੀ ਜਾਨ ‘ਤੇ ਵੀ ਬਣ ਸਕਦੀ ਸੀ।

ਜ਼ਿਕਰਯੋਗ ਹੈ ਕਿ ਨੋਟਰੀ ਅਤੇ ਟਾਈਪਿਸਟਾਂ ਦੇ ਨਾਲ ਹੀ ਤਹਿਸੀਲ ਦੀ ਬਿਲਡਿੰਗ ਸ਼ੁਰੂ ਹੋ ਜਾਂਦੀ ਹੈ ਜਿੱਥੇ ਐਡਵੋਕੇਟ ਅਤੇ ਮਾਨਯੋਗ ਮਜਿਸਟਰੇਟ ਬਹਿੰਦੇ ਹਨ, ਜੇਕਰ ਰਾਤ ਬਰਾਤੇ ਇਹ ਸਭ ਉਧਰ ਚਲਾ ਜਾਂਦਾ ਕੋਈ ਅਨ ਸੁਖਾਮਨੀ ਘਟਨਾ ਵੀ ਵਾਪਰ ਸਕਦੀ ਸੀ। ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ।

Leave a Reply

Your email address will not be published. Required fields are marked *