AAP ਸਰਕਾਰ ਦੇ 4 ਸਾਲ ਪਰ ਲੋਕਾਂ ਦੇ ਕੰਮ ਹਾਲੇ ਵੀ ਲਟਕੇ : ਸਮਾਜ ਸੇਵੀ ਸੂਰਜ ਨਾਥ ਰਾਜੂ


ਕਿਹਾ, ਸਿਰਫ਼ ਸੜਕਾਂ ਤੇ ਟਿਊਬਵੈੱਲਾਂ ਦੇ ਉਦਘਾਟਨ ਕਰਕੇ ਲੋਕਾਂ ਨੂੰ ਦਿਖਾਵਾ ਕਰ ਰਹੀ AAP ਸਰਕਾਰ
ਕੋਹਾੜਾ ਸਾਹਨੇਵਾਲ, 13 ਨਵੰਬਰ (ਸੁਖਦੇਵ ਸਿੰਘ)
ਸਮਾਜ ਸੇਵੀ ਸੂਰਜ ਨਾਥ ਉਰਫ਼ ਰਾਜੂ ਨੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਰ ਸਾਲ ਹੋ ਚੁੱਕੇ ਹਨ ਪਰ ਅਜੇ ਵੀ ਲੋਕਾਂ ਦੇ ਅਹਿਮ ਕੰਮ ਨਹੀਂ ਹੋ ਰਹੇ। ਉਨ੍ਹਾਂ ਦੱਸਿਆ ਕਿ ਤਹਿਸੀਲ ਤੇ ਨਗਰ ਕੌਂਸਲ ਦਫ਼ਤਰਾਂ ਦੇ ਹਾਲਾਤ ਬਹੁਤ ਮਾੜੇ ਹਨ — ਨਾ ਤਾਂ ਐਨਓਸੀ (NOC) ਦੇ ਕੰਮ ਹੋ ਰਹੇ ਹਨ ਅਤੇ ਨਾ ਹੀ ਰਜਿਸਟਰੀਆਂ ਪੂਰੀਆਂ ਹੋ ਰਹੀਆਂ ਹਨ।
ਸੂਰਜ ਨਾਥ ਨੇ ਕਿਹਾ ਕਿ ਸਰਕਾਰ ਵੱਲੋਂ ਸਿਰਫ਼ ਸੜਕਾਂ ਤੇ ਟਿਊਬਵੈੱਲਾਂ ਦੇ ਉਦਘਾਟਨ ਕਰਕੇ ਲੋਕਾਂ ਨੂੰ ਦਿਖਾਵਾ ਕੀਤਾ ਜਾ ਰਿਹਾ ਹੈ, ਪਰ ਹਕੀਕਤ ਵਿੱਚ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਲੋਕ ਰੋਜ਼ਾਨਾ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਤਹਿਸੀਲ ਅਤੇ ਨਗਰ ਕੌਂਸਲ ਦੇ ਕੰਮਕਾਜ ਨੂੰ ਸੁਧਾਰੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ।
