ਅਮਰੀਕਾ ਭੇਜਣ ਦੇ ਨਾਮ ‘ਤੇ ਸੰਗਰੂਰ ਦੇ ਨੌਜਵਾਨ ਤੋਂ ਠੱਗੇ 39 ਲੱਖ ਰੁਪਏ

Статуя Свободы в США - фото (Statue of Liberty in the United States - photos) - https://to-name.ru/historical-events/usa.htm

ਸੰਗਰੂਰ, 16 ਜੂਨ (ਨਿਊਜ਼ ਟਾਊਨ ਨੈਟਵਰਕ) : ਸੰਗਰੂਰ ਵਿਚ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਬਹਾਨੇ 39 ਲੱਖ ਰੁਪਏ ਠੱਗ ਲਏ ਗਏ। ਪੁਲਿਸ ਨੇ ਚਾਰ ਲੋਕਾਂ ਵਿਰੁਧ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪਟਿਆਲਾ ਦੇ ਰਘੁਵੀਰ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹਰਨਾਮ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਪ੍ਰੀਤ ਸਿੰਘ ਅਤੇ ਇਕ ਹੋਰ ਮਨਜੀਤ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਵੱਖ-ਵੱਖ ਕਿਸ਼ਤਾਂ ਵਿਚ 39 ਲੱਖ ਰੁਪਏ ਲਏ। ਇਸ ਤੋਂ ਬਾਅਦ ਹਰਪ੍ਰੀਤ ਨੂੰ 7 ਮਹੀਨਿਆਂ ਲਈ ਵੱਖ-ਵੱਖ ਦੇਸ਼ਾਂ ਵਿਚ ਲਿਜਾਇਆ ਗਿਆ ਪਰ ਅਮਰੀਕਾ ਨਹੀਂ ਭੇਜਿਆ ਗਿਆ। ਅੰਤ ਵਿਚ ਹਰਪ੍ਰੀਤ ਭਾਰਤ ਵਾਪਸ ਆ ਗਿਆ। ਮੁਲਜ਼ਮ ਨੇ ਪੈਸੇ ਵੀ ਵਾਪਸ ਨਹੀਂ ਕੀਤੇ। ਪੁਲਿਸ ਨੇ ਕਿਹਾ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਕੈਨੇਡਾ ਵਿਚ ਰਹਿ ਰਿਹਾ ਹੈ ਜਦਕਿ ਹੋਰ ਮੁਲਜ਼ਮ ਭਾਰਤ ਵਿਚ ਹਨ। ਪੁਲਿਸ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ।