ਗੁੱਜਰਵਾਲ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ 28 ਤੋਂ ਸ਼ੁਰੂ


ਅਹਿਮਦਗੜ੍ਹ, 25 ਨਵੰਬਰ (ਤੇਜਿੰਦਰ ਬਿੰਜੀ)
ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ (ਲੁਧਿਆਣਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਮਨਾਉਣ ਸਬੰਧੀ ਮੀਟਿੰਗ ਹੋਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਮੈਨੇਜਰ ਜਗਦੀਸ਼ ਸਿੰਘ ਅਤੇ ਜਥੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ 28 ਤੋਂ 30 ਨਵੰਬਰ ਤੱਕ ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ ਵਿਖੇ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਮਿਤੀ 28 ਨਵੰਬਰ 2025 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ ਮਿਤੀ 30 ਨਵੰਬਰ 2025 ਦਿਨ ਐਤਵਾਰ ਨੂੰ ਪਾਏ ਜਾਣਗੇ । ਉਨ੍ਹਾਂ ਦੱਸਿਆ ਕਿ ਮਿਤੀ 29 ਨਵੰਬਰ 2025 ਦਿਨ ਸਨਿੱਚਰਵਾਰ ਨੂੰ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ, ਜਦਕਿ ਰਾਤ ਨੂੰ ਮਹਾਪੁਰਖਾਂ ਵਲੋਂ ਧਾਰਮਿਕ ਦੀਵਾਨ ਸਜਾਏ ਜਾਣਗੇ । ਇਸ ਮੌਕੇ ਸਰਪੰਚ ਹਰਦੀਪ ਸਿੰਘ ਗਰੇਵਾਲ, ਬੂਟਾ ਸਿੰਘ ਧਾਲੀਵਾਲ, ਜਥੇਦਾਰ ਜਗਰੂਪ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਗਰੇਵਾਲ, ਪ੍ਰਧਾਨ ਸੁਖਦੇਵ ਸਿੰਘ, ਜਗਦੇਵ ਸਿੰਘ ਗਰੇਵਾਲ, ਬਾਬਾ ਖੁਸ਼ਕਿਸਮਤ ਸਿੰਘ, ਨਿਰਮਲ ਸਿੰਘ, ਉਪਕਾਰ ਸਿੰਘ ਗਰੇਵਾਲ, ਅਵਤਾਰ ਸਿੰਘ ਟੀਟੂ ਗਰੇਵਾਲ, ਕਮਲਜੀਤ ਸਿੰਘ ਗਰੇਵਾਲ, ਕੁਲਦੀਪ ਸਿੰਘ, ਕੈਪਟਨ ਗੁਰਦਿਆਲ ਸਿੰਘ, ਮਨਜੀਤ ਸਿੰਘ ਮਾਣਾ, ਸੰਤੋਖ ਸਿੰਘ, ਹਰਮੇਲ ਸਿੰਘ, ਪਾਲ ਸਿੰਘ ਧਾਲੀਵਾਲ, ਕਰਮਚੰਦ, ਗੁਰਮੇਲ ਸਿੰਘ ਖੰਡੂਰ, ਤਰਸੇਮ ਸਿੰਘ ਖੰਡੂਰ, ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ ਗਰੇਵਾਲ, ਇੰਦਰਜੀਤ ਇੰਦੀ, ਪ੍ਰਦੀਪ ਭਨੋਟ, ਥਾਣੇਦਾਰ ਹਰਭਜਨ ਸਿੰਘ, ਰਣਧੀਰ ਸਿੰਘ ਧਾਲੀਵਾਲ, ਜ਼ੋਰਾ ਸਿੰਘ, ਕਮਲਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਤੇਜੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ ।
