ਇਸ ਸਾਲ 3,500 ਕਰੋੜਪਤੀ ਛੱਡ ਦੇਣਗੇ ਭਾਰਤ, ਨਾਲ ਜਾਣਗੇ 26 ਬਿਲੀਅਨ ਡਾਲਰ ਦੀ ਦੌਲਤ

0
RICH

ਨਵੀਂ ਦਿੱਲੀ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਭਾਰਤ ਤੋਂ ਅਮੀਰ ਲੋਕਾਂ ਦੇ ਵਿਦੇਸ਼ ਜਾਣ ਦਾ ਰੁਝਾਨ ਜਾਰੀ ਹੈ, ਪਰ ਸਾਲ 2025 ਵਿਚ ਇਸ ਵਿਚ ਥੋੜ੍ਹੀ ਕਮੀ ਆਉਣ ਦੀ ਉਮੀਦ ਹੈ। ਇਕ ਰਿਪੋਰਟ ਦੇ ਅਨੁਸਾਰ ਇਸ ਸਾਲ  ਵਿਚ ਲਗਭਗ 3500 ਕਰੋੜਪਤੀ ਭਾਰਤ ਛੱਡ ਕੇ ਦੂਜੇ ਦੇਸ਼ਾਂ ‘ਚ ਵਸ ਸਕਦੇ ਹਨ ਅਤੇ ਆਪਣੀ 26 ਬਿਲੀਅਨ ਡਾਲਰ ਦੀ ਜਾਇਦਾਦ ਵੀ ਵਿਦੇਸ਼ਾਂ ਵਿਚ ਲੈ ਜਾਣਗੇ।

ਇਹ ਅੰਕੜਾ 2023 ਦੇ ਮੁਕਾਬਲੇ ਥੋੜ੍ਹਾ ਘੱਟ ਹੈ, ਉਦੋਂ 4,300 ਕਰੋੜਪਤੀਆਂ ਨੇ ਦੇਸ਼ ਛੱਡਿਆ ਸੀ। ਹਰ ਸਾਲ ਹਜ਼ਾਰਾਂ ਅਮੀਰ ਲੋਕ ਦੂਜੇ ਦੇਸ਼ਾਂ ਵਿਚ ਜਾ ਰਹੇ ਹਨ। ‘ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2025’ ਦੀ ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਲੋਕਾਂ ਕੋਲ 10 ਲੱਖ ਡਾਲਰ (ਲਗਭਗ 8.3 ਕਰੋੜ ਰੁਪਏ) ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ, ਉਹ ਟੈਕਸਾਂ, ਜੀਵਨ ਸ਼ੈਲੀ ਅਤੇ ਬਿਹਤਰ ਮੌਕਿਆਂ ਕਾਰਨ ਵਿਦੇਸ਼ ਜਾ ਰਹੇ ਹਨ।

ਬਰਤਾਨੀਆ ਛੱਡ ਕੇ ਜਾਣ ਵਾਲੇ ਕਰੋੜਪਤੀਆਂ ਦੀ ਵੱਧ ਤੋਂ ਵੱਧ ਗਿਣਤੀ 16,500, ਚੀਨ ਤੋਂ 7,800, ਫਰਾਂਸ ਤੋਂ 800, ਸਪੇਨ ਤੋਂ 500,  ਜਰਮਨੀ ਤੋਂ 400 ਅਮੀਰ ਲੋਕ ਦੂਜੇ ਦੇਸ਼ਾਂ ਵਿਚ ਵਸਣ ਦੀ ਯੋਜਨਾ ਬਣਾ ਰਹੇ ਹਨ। ਜ਼ਿਆਦਾਤਰ ਕਰੋੜਪਤੀ ਦੁਬਈ (ਯੂਏਈ), ਮਾਲਟਾ ਅਤੇ ਮੋਨਾਕੋ ਵਰਗੇ ਟੈਕਸ-ਅਨੁਕੂਲ ਦੇਸ਼ਾਂ ਵਿਚ ਜਾ ਰਹੇ ਹਨ।

ਯੂਏਈ (ਦੁਬਈ) ਸਭ ਤੋਂ ਪਸੰਦੀਦਾ ਜਗ੍ਹਾ ਵਜੋਂ ਉਭਰਿਆ ਹੈ, ਜਿੱਥੇ 9,800 ਕਰੋੜਪਤੀ ਸੈਟਲ ਹੋ ਸਕਦੇ ਹਨ। ਇਸ ਤੋਂ ਬਾਅਦ ਅਮਰੀਕਾ ਆਉਂਦਾ ਹੈ, ਜਿੱਥੇ 7500 ਕਰੋੜਪਤੀ ਸੈਟਲ ਹੋਣ ਦਾ ਅਨੁਮਾਨ ਹੈ। ਸਾਊਦੀ ਅਰਬ ਵੀ ਤੇਜ਼ੀ ਨਾਲ ਅਮੀਰਾਂ ਲਈ ਇਕ ਮੰਜ਼ਿਲ ਬਣਦਾ ਜਾ ਰਿਹਾ ਹੈ, ਜਿੱਥੇ 2025 ਤਕ 2,400 ਕਰੋੜਪਤੀਆਂ ਦੇ ਪਰਵਾਸ ਕਰਨ ਦੀ ਉਮੀਦ ਹੈ।

Leave a Reply

Your email address will not be published. Required fields are marked *