ਫਿਲੌਰ ਨੇੜੇ ਸੜਕ ਹਾਦਸੇ ਦੌਰਾਨ 3 ਲੋਕਾਂ ਦੀ ਮੌਤ, ਚਾਰ ਜ਼ਖ਼ਮੀ


(ਨਿਊਜ਼ ਟਾਊਨ ਨੈਟਵਰਕ)
ਫਿਲੌਰ, 25 ਜੂਨ : ਫਿਲੌਰ ਨੇੜੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਿੱਥੇ ਇਕ ਕਾਰ ਅਤੇ ਇਕ ਆਟੋ ਦੀ ਟੱਕਰ ਹੋ ਗਈ। ਇਹ ਹਾਦਸਾ ਜਲੰਧਰ ਦੇ ਫਿਲੌਰ-ਨਵਾਂਸ਼ਹਿਰ ਹਾਈਵੇਅ ‘ਤੇ ਸਥਿਤ ਪਿੰਡ ਰਸੂਲਪੁਰ ਨੇੜੇ ਵਾਪਰਿਆ। ਘਟਨਾ ਸਮੇਂ ਮਰਨ ਵਾਲੇ ਤਿੰਨ ਲੋਕ ਇਕ ਆਟੋ ਵਿਚ ਬੈਠੇ ਸਨ। ਉਕਤ ਆਟੋ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿਤੀ।
ਹਾਦਸੇ ਵਿਚ ਚਾਰ ਹੋਰ ਲੋਕ ਜ਼ਖ਼ਮੀ ਵੀ ਹੋ ਗਏ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿਤਾ ਹੈ। ਇਸ ਦੇ ਨਾਲ ਹੀ ਇਕ ਜ਼ਖ਼ਮੀ ਦੀ ਹਾਲਤ ਬਹੁਤ ਗੰਭੀਰ ਸੀ, ਜਿਸ ਕਾਰਨ ਉਸ ਨੂੰ ਇਕ ਨਿੱਜੀ ਹਸਪਤਾਲ ਰੈਫਰ ਕਰ ਦਿਤਾ ਗਿਆ ਹੈ।
ਸਿਵਲ ਹਸਪਤਾਲ ਫਿਲੌਰ ਦੇ ਡਾਕਟਰ ਨੇ ਕਿਹਾ ਕਿ ਮ੍ਰਿਤਕਾਂ ਵਿਚ ਰਾਣੀ, ਸੁਨੀਤਾ ਅਤੇ ਮਨਜੀਤ ਸ਼ਾਮਲ ਹਨ। ਸਾਰੇ ਬਦਿਆਣਾ ਪਿੰਡ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਵਿਚ ਨਿਰਮਲ ਸਿੰਘ, ਅਮਰ ਚੰਦ, ਮੁਖ਼ਤਿਆਰ ਸਿੰਘ ਅਤੇ ਦੋ ਅਣਪਛਾਤੇ ਲੋਕ ਸ਼ਾਮਲ ਹਨ। ਇਕ ਬੱਚੇ ਨੂੰ ਰੈਫ਼ਰ ਕਰ ਦਿਤਾ ਗਿਆ ਹੈ ਅਤੇ ਬਾਕੀਆਂ ਦਾ ਇਥੇ ਇਲਾਜ ਕੀਤਾ ਜਾ ਰਿਹਾ ਹੈ।
