2 ਬਾਈਕ ਸਵਾਰ ਲੁਟੇਰੇ ਦਿਨ ਦਿਹਾੜੇ ਕਰ ਗਏ ਵੱਡੀ ਲੁੱਟ…


ਜਗਰਾਉਂ, 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਬੇਖੌਫ ਜਗਰਾਉਂ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮਦੇ ਫਿਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਅੱਜ ਵੀਰਵਾਰ ਦੀ ਤੜਕਸਾਰ 9:30 ਦੇ ਕਰੀਬ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸ਼ਹਿਰ ਦੇ ਕੁੱਕੜ ਚੌਂਕ ਨੇੜਿਓ ਬਾਈਕ ਸਵਾਰ 2 ਨੌਜਵਾਨ ਇੱਕ ਔਰਤ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ।
ਆਪਣੇ ਨਾਲ ਵਾਪਰੀ ਖੋਹ ਦੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਅਨੂ ਵਾਸੀ ਪਿੰਡ ਢੁੱਡੀਕੇ ਦੱਸਿਆ ਕਿ ਉਹ ਜਗਰਾਉਂ ਕੱਪੜਿਆਂ ਵਾਲੀ ਦੁਕਾਨ ‘ਤੇ ਕੰਮ ਕਰਦੀ ਹੈ। ਅੱਜ ਆਪਣੇ ਕੰਮ ‘ਤੇ ਜਾ ਰਹੀ ਸੀ ਜਦੋਂ ਉਹ ਮੱਕੜ ਬੈਕਰੀ ਦੇ ਨੇੜੇ ਪੁੱਜੀ ਤਾਂ ਕਮਲ ਚੌਂਕ ਵਾਲੀ ਸਾਈਡ ਤੋਂ ਆਏ ਬਾਈਕ ਸਵਾਰ ਦੋ ਨੌਜਵਾਨ ਝਪਟ ਮਾਰ ਕੇ ਉਸ ਦਾ ਪੋਕੋ ਕੰਪਨੀ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ।
ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਬਾਈਕ ਸਵਾਰ ਲੁਟੇਰੇ ਈਸ਼ਵਰ ਚੌਂਕ ਵਾਲੀ ਗਲੀ ਵੱਲ ਦੀ ਬੜੀ ਤੇਜ਼ੀ ਨਾਲ ਫਰਾਰ ਹੋ ਗਏ। ਔਰਤ ਨਾਲ ਹੋਈ ਖੋਹ ਦੀ ਇਹ ਘਟਨਾ ਬਾਜ਼ਾਰ ਦੀ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿੰਝ ਬਾਈਕ ਸਵਾਰ ਦੋ ਨੌਜਵਾਨਾਂ ਝਪਟਾ ਮਾਰ ਕੇ ਔਰਤ ਤੋਂ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਹਨ।