ਚਾਚਿਆਂ ਵਲੋਂ 13 ਸਾਲਾ ਭਤੀਜੇ ਨੂੰ ਮਿਲੀ ਦਰਦਨਾਕ ਮੌਤ, ਘਰ ‘ਚ ਸੌਂ ਰਹੇ ਪੁੱਤਰ ‘ਤੇ ਕੀਤਾ ਸੀ ਹਮਲਾ; ਪੁਲਿਸ ਕਰ ਰਹੀ ਜਾਂਚ


ਪਟਿਆਲਾ, 14 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਤਿੰਨ ਚਾਚਿਆਂ ਵਲੋਂ 13 ਸਾਲ ਦੇ ਭਤੀਜੇ ਦਾ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸ਼ਰਨ ਸਿੰਘ ਵਾਸੀ ਆਨੰਦ ਨਗਰ ਤ੍ਰਿਪੜੀ ਵਜੋਂ ਹੋਈ ਹੈ। ਸ਼ਰਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਕਰੀਬ ਸੱਤ ਵਜੇ ਉਸ ਦੇ ਪਿਤਾ ਆਪਣੇ ਕੰਮ ਤੇ ਚਲੇ ਗਏ ਅਤੇ ਮਾਤਾ ਗਲੀ ਵਿਚ ਸੈਰ ਕਰ ਰਹੀ ਸੀ। ਪਿੱਛੇ ਘਰ ਵਿਚ ਸ਼ਰਨ ਇਕੱਲਾ ਘਰ ਵਿਚ ਸੋਂ ਰਿਹਾ ਸੀ।
ਦੋਸ਼ ਹੈ ਕਿ ਇਸੇ ਦੌਰਾਨ ਸ਼ਰਨ ਦੇ ਚਾਚੇ ਜੋਹਨੀ, ਹੈਪੀ ਤੇ ਸੋਨੂੰ ਘਰ ਚ ਆਏ ਤੇ ਸ਼ਰਨ ਦੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਸ਼ਰਨ ਦੇ ਮਾਤਾ ਘਰ ਆਈ ਤਾਂ ਕਮਰਾ ਖੂਨ ਨਾਲ ਲੱਥ ਪਥ ਸੀ ਅਤੇ ਸ਼ਰਨ ਦੇ ਟਿੱਡ ਚ ਚਾਕੂ ਸੀ। ਇਸ ਵਾਰਦਾਤ ਬਾਰੇ ਪਤਾ ਲੱਗਣ ਤੇ ਤ੍ਰਿਪੜੀ ਥਾਣਾ ਪੁਲਸ ਨੂੰ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਹੈ।
ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਰਿਵਾਰ ਅਨੁਸਾਰ ਬੱਚੇ ਦੇ ਚਾਚਿਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਾਂਚ ਕੀਤੀ ਜਾ ਰਹੀ ਤੇ ਜਲਦ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।