ਸ਼੍ਰੀਮਤੀ ਬਚਨੀ ਦੇਵੀ ਨੂੰ ਸਮਰਪਿਤ 12ਵਾਂ ਖੂਨਦਾਨ ਕੈਂਪ ਲਗਾਇਆ


ਗੜ੍ਹਸ਼ੰਕਰ, 11 ਦਸੰਬਰ (ਰਾਕੇਸ਼ ਕੁਮਾਰ)-
ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵੱਲੋਂ 12ਵਾਂ ਸਵੈਂ-ਇਛੁੱਕ ਖੂਨਦਾਨ ਕੈਂਪ ਸ਼੍ਰੀਮਤੀ ਬਚਨੀ ਦੇਵੀ ਪਤਨੀ ਸ਼੍ਰੀ ਗੁਰਦਾਸ ਰਾਮ ਪਿੰਡ ਮੈਰਾ ਦੀ ਨਿੱਘੀ ਯਾਦ ਨੂੰ ਸਮਰਪਿਤ ਪੰਜਾਬ ਨੈਸ਼ਨਲ ਬੈਂਕ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਹੋਟਲ ਪਿੰਕ ਰੋਜ਼ ਗੜਸ਼ੰਕਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਤਹਿਸੀਲਦਾਰ ਹਰੀ ਲਾਲ ਨਫ਼ਰੀ, ਪੰਜਾਬ ਨੈਸ਼ਨਲ ਬੈਂਕ ਦੇ ਏਜੀਐਮ ਰਾਜੀਵ ਰੰਜਨ ਡਿਪਟੀ ਸਰਕਲ ਹੈਡ ਹੁਸ਼ਿਆਰਪੁਰ, ਚੀਫ਼ ਮੈਨੇਜਰ ਅਰਵਿੰਦ ਪਾਲ ਅਤੇ ਸੀਨੀਅਰ ਮੈਨੇਜਰ ਪ੍ਰਿਤਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਬੀਡੀਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਏ ਇਸ ਸਵੈਂ-ਇਛੁੱਕ ਖੂਨਦਾਨ ਕੈਂਪ ਵਿੱਚ 96 ਯੁਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਡਾ. ਬਿੱਕਰ ਸਿੰਘ, ਡਾਕਟਰ ਅਜੇ ਬੱਗਾ, ਦਰਸ਼ਨ ਸਿੰਘ ਮੱਟੂ, ਪ੍ਰਿੰਸੀਪਲ ਸੁਰਿੰਦਰ ਪਾਲ, ਪੀ.ਐਲ.ਸੂਦ, ਹਰਦੇਵ ਰਾਏ, ਬਲਵੰਤ ਸਿੰਘ, ਮਾਸਟਰ ਹੰਸਰਾਜ, ਹਰੀ ਲਾਲ ਨਫ਼ਰੀ, ਵਿਜੇ ਲਾਲ, ਪਵਨ ਕੁਮਾਰ ਗੋਇਲ, ਪ੍ਰਿੰਸੀਪਲ ਦਲਵਾਰਾ ਰਾਮ, ਅਵਤਾਰ ਸਿੰਘ, ਮੈਨੇਜਰ ਪ੍ਰਿਤਪਾਲ ਸਿੰਘ, ਅਰਵਿੰਦ ਪਾਲ, ਮੈਨੇਜਰ ਰੋਹਿਤ ਤਿਵਾੜੀ, ਰਾਜੀਵ ਬੰਗੜ , ਗੁਰਕੰਵਲ ਸਿੰਘ, ਸੋਮ ਨਾਥ ਬੰਗੜ, ਬੀਬੀ ਸੁਭਾਸ਼ ਮੱਟੂ, ਡਾ. ਅਵਤਾਰ ਦੁੱਗਲ, ਰਾਕੇਸ਼ ਕਪੂਰ, ਲਾਡੀ ਅਮ੍ਰਿਤਸਰੀ, ਹੈਪੀ ਸਾਧੋਵਾਲ, ਰੌਕੀ ਭਲਵਾਨ ਅਤੇ ਛਿੰਦਾ ਗੋਲੀਆਂ ਆਦਿ ਮੌਜੂਦ ਸਨ।
