“ਕਮਲ ਕੌਰ” ਦੇ ਕਤਲ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ


ਚੰਡੀਗੜ੍ਹ, 21 ਜੂਨ, 2025 (ਨਿਊਜ਼ ਟਾਊਨ ਨੈਟਵਰਕ) :
ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਨੂੰ ਵਾਜਬ ਠਹਿਰਾਉਣ ਵਾਲੇ ਸੋਸ਼ਲ ਮੀਡੀਆ ਖ਼ਾਤਿਆਂ ਵਿਰੁੱਧ ਸਖ਼ਤੀ ਸ਼ੁਰੂ ਕਰ ਦਿੱਤੀ ਹੈ ਤੇ 106 ਅਜਿਹੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਵਾ ਦਿੱਤੇ ਗਏ ਹਨ।
ਪੰਜਾਬ ਪੁਲਿਸ ਦੇ ਸਾਈਬਰ ਸੈਲ ਨੇ ਇਹ ਕਾਰਵਾਈ ਕੀਤੀ ਹੈ। ਕਮਲ ਕੌਰ ਭਾਬੀ ਨੂੰ ਬਠਿੰਡਾ ਬੁਲਾ ਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਂ ਦੇ ਨਿਹੰਗ ਤੇ ਉਸਦੇ ਦੋ ਸਾਥੀਆਂ ਨੇ ਗਲਾ ਘੁਟ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਫੌਰਨ ਬਾਅਦ ਮਹਿਰੋਂ ਦੁਬਈ ਭੱਜ ਗਿਆ ਜਦੋਂ ਕਿ ਬਾਕੀ ਦੋ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ।
ਕਾਫੀ ਸਾਰੇ ਸੋਸ਼ਲ ਮੀਡੀਆ ਖ਼ਾਤਿਆਂ ’ਤੇ ਲੋਕ ਇਸ ਕਤਲ ਦੀ ਹਮਾਇਤ ਕਰ ਰਹੇ ਸਨ। ਹੁਣ ਪੁਲਿਸ ਨੇ ਇਹ ਖ਼ਾਤੇ ਯਾਨੀ ਅਕਾਊਂਟ ਬੰਦ ਕਰਵਾ ਦਿੱਤੇ ਹਨ। ਬਾਕੀਆਂ ਵਿਰੁੱਧ ਵੀ ਕਾਰਵਾਈ ਜਾਰੀ ਹੈ।