10 ਸਾਲ ਦੀ ਮੌਲੀ ਚੀਮਾ ਨੇ ਬੈਸਟ ਚਾਈਲਡ ਮਾਡਲ ਅਵਾਰਡ ਕੀਤਾ ਹਾਸਲ


ਗੁਰਦਾਸਪੁਰ , 3 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) :
10 ਸਾਲ ਦੀ ਕੁੜੀ ਮੌਲੀ ਚੀਮਾ ਜੋ ਬਟਾਲਾ ਦੀ ਰਹਿਣ ਵਾਲੀ ਹੈ ਨੇ ਦ ਐਕਸੀਲੈਂਸ ਆਈਕਨ ਅਵਾਰਡ ਵੱਲੋਂ ਦਾ ਬੈਸਟ ਚਾਇਲਡ ਮਾਡਲ ਆਫ ਦਾ ਈਅਰ ਇਹ ਵਾਰਡ ਜਿੱਤ ਕੇ ਆਪਣੇ ਮਾਪਿਆਂ ਦਾ ਮਾਨ ਵਧਾਇਆ ਹੈ। ਇਹ ਅਵਾਰਡ ਸਮਾਗਮ ਦੇਹਰਾਦੂਨ ਵਿੱਚ ਕਰਵਾਇਆ ਗਿਆ ਸੀ , ਜਿਸ ਵਿੱਚ ਮਸ਼ਹੂਰ ਫਿਲਮੀ ਅਦਾਕਾਰਾ ਈਸ਼ਾ ਦਿਓਲ ਨੇ ਮੌਲੀ ਨੂੰ ਇਸ ਅਵਾਰਡ ਨਾਲ ਨਿਵਾਜਿਆ । ਮੌਲੀ ਹੁਣ ਤੱਕ 10 ਸਾਲ ਦੀ ਉਮਰ ਵਿੱਚ ਮਾਡਲਿੰਗ ਵਿੱਚ 35 ਅਵਾਰਡ ਹਾਸਲ ਕਰ ਚੁੱਕੀ ਹੈ ਅਤੇ ਹੋਰ ਅੱਗੇ ਵਧਣਾ ਚਾਹੁੰਦੀ ਹੈ
