ਮੋਹਾਲੀ ’ਚ ਜਾਅਲੀ ਕਾਲ ਸੈਂਟਰ ਚਲਾਉਣ ਵਾਲੇ 10 ਲੋਕ ਗ੍ਰਿਫ਼ਤਾਰ

0
call center

5 ਲੈਪਟਾਪ, 9 ਮੋਬਾਈਲ ਫ਼ੋਨ, 5 ਹੈਡਫ਼ੋਨ ਤੇ ਕਈ ਗੱਡੀਆਂ ਬਰਾਮਦ
(ਨਿਊਜ਼ ਟਾਊਨ ਨੈਟਵਰਕ)
ਮੋਹਾਲੀ, 24 ਜੂਨ : ਜ਼ਿਲ੍ਹਾ ਪੁਲਿਸ ਨੇ ਫੇਜ਼-7 ਦੇ ਮਨਚੰਦਾ ਟਾਵਰ ’ਤੇ ਛਾਪਾ ਮਾਰਿਆ ਹੈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦੇਣ ਵਾਲੇ ਇਕ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਕਾਰਵਾਈ ਵਿਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟਾਵਰ ਦੀ ਪਹਿਲੀ ਅਤੇ ਤੀਜੀ ਮੰਜ਼ਿਲ ’ਤੇ ਚੱਲ ਰਹੇ ਇਸ ਜਾਅਲੀ ਸੈਂਟਰ ਤੋਂ ਪੁਲਿਸ ਨੇ 5 ਲੈਪਟਾਪ, 9 ਮੋਬਾਈਲ ਫੋਨ, 5 ਹੈਡਫੋਨ ਅਤੇ ਇਕ ਫਾਰਚੂਨਰ ਦੇ ਨਾਲ-ਨਾਲ ਦਿੱਲੀ-ਮੋਹਾਲੀ ਨੰਬਰ ਵਾਲੀਆਂ ਕਈ ਗੱਡੀਆਂ ਬਰਾਮਦ ਕੀਤੀਆਂ ਹਨ।
ਡੀਐਸਪੀ ਸਾਈਬਰ ਰੁਪਿੰਦਰ ਸੋਹੀ ਨੇ ਕਿਹਾ ਕਿ ਦੋਸ਼ੀ ਪੇਪਾਲ ਗਾਹਕ ਸਹਾਇਤਾ ਦੇ ਨਾਮ ’ਤੇ ਈ-ਮੇਲ ਭੇਜ ਕੇ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦਿੰਦੇ ਸਨ। ਉਹ ਮੇਲ ਵਿਚ ਦਾਅਵਾ ਕਰਦੇ ਸਨ ਕਿ ਉਨ੍ਹਾਂ ਦਾ ਪੇਪਾਲ ਖਾਤਾ ਹੈਕ ਹੋ ਗਿਆ ਹੈ ਜਾਂ ਇਸ ਵਿਚ ਕੋਈ ਸ਼ੱਕੀ ਲੈਣ-ਦੇਣ ਹੋਇਆ ਹੈ। ਮੇਲ ਵਿਚ ਦਿਤਾ ਗਿਆ ਟੋਲ-ਫਰੀ ਨੰਬਰ ਕਾਲ ਸੈਂਟਰ ਵਿਚ ਸਥਾਪਤ ਐਕਸ-ਲਾਈਟ ਐਪ ਨਾਲ ਜੁੜਿਆ ਹੋਇਆ ਸੀ। ਜਦੋਂ ਇਕ ਵਿਦੇਸ਼ੀ ਵਿਅਕਤੀ ਇਸ ਨੰਬਰ ’ਤੇ ਕਾਲ ਕਰਦਾ ਸੀ ਤਾਂ ਦੋਸ਼ੀ ਆਪਣੇ ਆਪ ਨੂੰ ਪੇਪਾਲ ਏਜੰਟ ਵਜੋਂ ਪੇਸ਼ ਕਰ ਕੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਤੋਂ ਡਰਾਉਂਦਾ ਸੀ।
ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ ਹੈ। ਇਸ ਤੋਂ ਬਾਅਦ ਗਾਹਕ ਤੋਂ ਰਿਫੰਡ ਜਾਂ ਖਾਤਾ ਅਨਲੌਕ ਕਰਨ ਦੇ ਨਾਮ ’ਤੇ ਐਪਲ ਗਿਫਟ ਕਾਰਡ, ਬਿਟਕੋਇਨ ਖਰੀਦ ਜਾਂ ਡੈਬਿਟ/ਕ੍ਰੈਡਿਟ ਕਾਰਡ ਦੇ ਵੇਰਵੇ ਮੰਗੇ ਗਏ। ਪ੍ਰਾਪਤ ਵੇਰਵਿਆਂ ਦੀ ਵਰਤੋਂ ਕਰ ਕੇ ਮੁਲਜ਼ਮਾਂ ਨੇ ਨਕਲੀ ਭੁਗਤਾਨ ਗੇਟਵੇ ਰਾਹੀਂ ਰਕਮ ਆਪਣੇ ਨੈਟਵਰਕ ਵਿਚ ਟਰਾਂਸਫਰ ਕੀਤੀ। ਇਹ ਰਕਮ ਭਾਰਤ ਵਿਚ ਹਵਾਲਾ ਜਾਂ ਯੂਐਸ ਡੀਟੀ ਕ੍ਰਿਪਟੋ ਰਾਹੀਂ ਕੈਸ਼ ਕੀਤੀ ਗਈ ਸੀ।

Leave a Reply

Your email address will not be published. Required fields are marked *