ਨੀਰੂ ਸ਼ਰਮਾ ਅਤੇ ਵਿਨੋਦ ਸੈਣੀ ਦਾ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਵਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ 

0

ਗੜ੍ਹਸ਼ੰਕਰ (ਰਾਕੇਸ਼ ਕੁਮਾਰ)- ਸ਼ਹਿਰ ਦੇ ਵਾਰਡ ਨੰਬਰ 10 ਅਤੇ ਵਾਰਡ 2 ਤੋਂ ਸ਼ਨਾਦਾਰ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣੇ ਅਜ਼ਾਦ ਉਮੀਦਵਾਰ ਨੀਰੂ ਸ਼ਰਮਾ ਅਤੇ ਵਿਨੋਦ ਸੈਣੀ ਦਾ ਅੱਜ ਗੜ੍ਹਸ਼ੰਕਰ ਵਿਖੇ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਵਲੋਂ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਦੀ ਮੌਜੂਦਗੀ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੌਰੀ, ਮਹੰਤ ਸ਼ਸ਼ੀ ਭੂਸ਼ਨ ਅਤੇ ਪੰਡਿਤ ਵਿਕਰਾਂਤ ਰਣਦੇਵ ਸਮੇਤ ਵੱਡੀ ਗਿਣਤੀ ਵਿੱਚ ਸਭਾ ਦੇ ਆਹੁਦੇਦਾਰਾਂ ਨੇ ਪਹੁੰਚ ਕੇ ਨੀਰੂ ਸ਼ਰਮਾ ਅਤੇ ਵਿਨੋਦ ਸੈਣੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਦੋਵੇਂ ਕੌਂਸਲਰਾਂ ਨੇ ਕਿਹਾ ਕਿ ਜਿਸ ਉਮੀਦ ਨਾਲ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਸ਼ਾਨਦਾਰ ਜਿੱਤ ਦਿਵਾਈ ਹੈ। ਉਸ ਲਈ ਉਹ ਵਾਰਡ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਦੁੱਖ-ਸੁੱਖ ਹਮੇਸ਼ਾ ਲੋਕਾਂ ਦੇ ਨਾਲ ਖੜਨਗੇ। ਉਨ੍ਹਾਂ ਕਿਹਾ ਕਿ ਵਾਰਡ ਦੀ ਤਰੱਕੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। ਇਸ ਮੌਕੇ ਕੌਂਸਲਰ ਨੀਰੂ ਸ਼ਰਮਾ, ਕੌਂਸਲਰ ਵਿਨੋਦ ਸੈਣੀ,  ਠੇਕੇਦਾਰ ਕੁਲਭੂਸ਼ਨ ਸ਼ੌਰੀ, ਮਹੰਤ ਸ਼ਸ਼ੀ ਭੂਸ਼ਨ, ਪੰਡਿਤ ਵਿਕਰਾਂਤ ਰਣਦੇਵ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸ਼ੂਕਾ, ਅਸ਼ਵਨੀ ਕੁਮਾਰ ਬੰਟਾ, ਦੀਪਕ ਸ਼ਰਮਾ, ਵਿਨੋਦ ਪ੍ਰਭਾਕਰ, ਅਚਾਰੀਆ ਅਸ਼ੀਸ਼ ਵਸ਼ਿਸ਼ਟ, ਅਜੇ ਅਗਨੀਹੋਤਰੀ, ਮੰਗਤ ਰਾਮ ਸ਼ਰਮਾ, ਪੰਡਿਤ ਦਾਤਾ ਰਾਮ, ਦੀਪਕ ਕੁਮਾਰ ਦੀਪੂ, ਵਿਕਾਸ ਅਗਨੀਹੋਤਰੀ, ਡਾਕਟਰ ਨਿਸੀ ਸ਼ਰਮਾ, ਕਪਿਲ ਮਲਹੋਤਰਾ, ਮੈਡਮ ਸੁਭਾਸ਼ ਜੋਸ਼ੀ, ਵੰਦਨਾ ਨਈਅਰ, ਇੰਦੂ ਸ਼ਰਮਾ, ਰਜਨੀ ਚਾਵਲਾ, ਰਜਨੀ ਬਾਲਾ ਅਤੇ ਰਸ਼ਮੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *