ਅੰਮ੍ਰਿਤਸਰ ਹਰਿਆਵਲ ਮੰਚ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਲਗਾਏ ਗਏ ਬੂਟੇ : ਕੋਹਲੀ

ਅੰਮ੍ਰਿਤਸਰ ( ਮਨਜੀਤ ਸਿੰਘ ਸ਼ੇਰਗਿੱਲ )
ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਮਿਲਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਰੇ-ਭਰੇ ਭਵਿੱਖ ਲਈ ਅੰਮ੍ਰਿਤਸਰ ਹਰਿਆਵਲ ਮੰਚ ਵੱਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ , ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਕੈਂਪਸ ਵਿਖੇ ਇੱਕ ਵਿਸ਼ਾਲ ਪੌਦਾਰੋਪਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਵਿੱਚ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਟੀਮ ਬਾਬਾ ਮਨਸ਼ਾ ਸਿੰਘ ਜੀ, ਵਣ ਵਿਭਾਗ ਅਮ੍ਰਿਤਸਰ ਵਲੋਂ ਰੇਂਜ ਅਫ਼ਸਰ ਸ੍ਰ ਸੁਖਵਿੰਦਰ ਸਿੰਘ ਚੌਹਾਨ, ਭਾਰਤ ਵਿਕਾਸ ਪਰਿਸ਼ਦ ਵਲੋਂ ਮੈਡਮ ਡੌਲੀ ਭਾਟਿਆ ਤੇ ਨੀਰੂ ਭਾਟਿਆ, ਸਵੱਛ ਪੰਜਾਬ ਟੀਮ ਵਲੋਂ ਮਿਸ ਇਸ਼ਲੀਨ, ਸਿਮਰਪ੍ਰੀਤ, ਅੰਮ੍ਰਿਤਸਰ ਵਿਕਾਸ ਮੰਚ ਵਲੋਂ ਪ੍ਰੋ ਮੋਹਨ ਸਿੰਘ, ਸ੍ਰ ਗੁਰਮੀਤ ਸਿੰਘ ਭੱਟੀ, ਸ੍ਰ ਲਖਬੀਰ ਸਿੰਘ ਘੁੰਮਣ, ਫ੍ਰੀਡਮ ਫਾਈਟਰ ਆਰਗੇਨਾਈਜ਼ੇਸ਼ਨ ਵਲੋਂ ਸ੍ਰ ਗਿਆਨ ਸਿੰਘ ਸੱਗੂ ਅਤੇ ਸੈਣੀ ਸਮਾਜ ਵਲੋਂ ਸ੍ਰ ਜਸਪਾਲ ਸਿੰਘ ਅਤੇ ਇੰਜ: ਦੀਪਕ ਸੈਣੀ ਐਸ ਡੀ ਓ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਦੌਰਾਨ ਛਾਂਦਾਰ, ਫ਼ਲਦਾਰ, ਫੁੱਲਦਾਰ ਪੌਦੇ ਅੰਬ,ਅਮਲਤਾਸ,ਨਿੰਮ,ਅਰਜਨ,ਧਰੇਕ,
ਸੁਹਜਨਾ ,ਟਾਹਲੀ,ਅਮਰੂਦ,ਗੁਲਮੋਹਰ ਅਤੇ ਸੁਖਚੈਨ, ਆਦਿ ਕਿਸਮਾਂ ਦੇ ਬੂਟੇ ਲਗਾਏ ਗਏ।
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਅੰਮ੍ਰਿਤਸਰ ਦੇ ਡਾ. ਜਿਤਿਨ ਵਾਸੂਦੇਵਾ ਨੇ ਵਿਸ਼ਵਾਸ ਦਿਵਾਇਆ ਕਿ ਮੰਚ ਦੀ ਵਧੀਆ ਪੇਸ਼ਕਾਰੀ ਨੂੰ ਦੇਖਦਿਆਂ ਹੋਇਆਂ, ਅਮ੍ਰਿਤਸਰ ਹਰਿਆਵਲ ਮੰਚ ਨੂੰ ਅੱਗੇ ਵੀ ‘ਮਿੰਨੀ ਜੰਗਲ’ ਲਗਾਉਣ ਲਈ ਹੋਰ ਵੇਹਲੀਆਂ ਥਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਮੰਚ ਦੇ ਪ੍ਰਧਾਨ ਇੰਜ ਦਲਜੀਤ ਸਿੰਘ ਕੋਹਲੀ ਨੇ ਗਲੋਬਲ ਵਾਰਮਿੰਗ ਵਿਚ ਦਿਨ ਪ੍ਰਤੀ ਦਿਨ ਹੋ ਰਹੇ ਵੱਡੇ ਵਾਧੇ ਅਤੇ ਧਰਤੀ ਹੇਠਲੇ ਪਾਣੀ ਦੇ ਸਾਲ ਦਰ ਸਾਲ ਡਿੱਗ ਰਹੇ ਪੱਧਰ ‘ਤੇ ਗਹਿਰੀ ਚਿੰਤਾ ਪ੍ਰਗਟਾਈ। ਉਨ੍ਹਾਂ ਸੰਖੇਪ ਵਿੱਚ ਵੱਡਾ ਸੁਨੇਹਾ ਦਿੰਦਿਆਂ ਕਿਹਾ ਕਿ ਵਧਦੀ ਗਰਮੀ ਨੂੰ ਰੋਕਣ, ਹਵਾ ਸਾਫ਼ ਕਰਨ ਅਤੇ ਮੀਂਹ ਰਾਹੀਂ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੁੱਖ ਲਗਾਉਣਾ ਅਤੇ ਪਾਲਣਾ ਅਤਿ ਜ਼ਰੂਰੀ ਹੈ, ਕਿਉਂਕਿ “ਰੁੱਖ ਹੈ ਤਾਂ ਮਨੁੱਖ ਹੈ, ਜਲ ਹੈ ਤਾਂ ਕਲ ਹੈ, ਨਹੀਂ ਤਾਂ ਸਭ ਮਾਰੂਥਲ ਹੈ।” ਉਨ੍ਹਾਂ ਸਭ ਨੂੰ ਮਿਲਕੇ ਧਰਤੀ ਮਾਂ ਨੂੰ ਬੂਟਿਆਂ ਨਾਲ ਸ਼ਿੰਗਾਰਨ ਦਾ ਸੱਦਾ ਦਿੱਤਾ ਅਤੇ ਵਾਤਾਵਰਨ ਪ੍ਰਤੀ ਸੁਹਿਰਦ ਲੋਕਾਂ ਨੂੰ ਸੁਨੇਹਾ ਦਿੰਦਿਆਂ ਹੋਕਾ ਦਿੱਤਾ ਕਿ *ਟੋਏ ਤੁਹਾਡੇ ਤੇ ਬੂਟੇ ਸਾਡੇ* ਮਤਲਬ ਆਪ ਜੀ ਨੂੰ ਪੌਦਾਰੋਪਣ ਲਈ ਜਿਨੇ ਬੂਟੇ ਚਾਹੀਦੇ ਹੋਣ, ਉਹ ਮੰਚ ਵਲੋਂ ਮੁਫ਼ਤ ਮੁਹੱਇਆ ਕਰਵਾਏ ਜਾਣਗੇ। ਜਿਸ ਵਾਸਤੇ ਇੰਜ ਦਲਜੀਤ ਸਿੰਘ ਕੋਹਲੀ ਨੇ ਮੋਬਾਈਲ ਫੋਨ ਨੰਬਰ ਜਾਰੀ ਕੀਤੇ
ਅਮ੍ਰਿਤਸਰ ਹਰਿਆਵਲ ਮੰਚ ਦੇ ਜਨਰਲ ਸਕੱਤਰ ਇੰਜੀ. ਮਨਜੀਤ ਸਿੰਘ ਨੇ ਸਾਲ 2026 ਦੇ ਅੰਤਰਰਾਸ਼ਟਰੀ Theme “Inspired by Nature. For Climate. For Our Future.” ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਕੁਦਰਤ ਤੋਂ ਪ੍ਰੇਰਨਾ ਲੈ ਕੇ ਆਪਣੇ ਜਲਵਾਯੂ ਨੂੰ ਬਚਾਉਣਾ ਪਵੇਗਾ ਤਾਂ ਜੋ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਹੋ ਸਕੇ। ਉਨ੍ਹਾਂ ਨੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਕੂੜਾ ਪ੍ਰਬੰਧਨ ਘਰਾਂ ਤੋਂ ਹੀ ਠੀਕ ਕਰਨ ਦਾ ਹੋਕਾ ਦਿੱਤਾ ਅਤੇ ਆਈਆਂ ਸਾਰੀਆਂ ਸਹਿਯੋਗੀ ਸੰਸਥਾਵਾਂ ਅਤੇ ਪਹੁੰਚੇ ਪੱਤਰਕਾਰਾਂ ਦਾ ਧੰਨਵਾਦ ਕੀਤਾ।
ਡਾ ਨਿਰਮਲ ਸਿੰਘ ਆਨੰਦ ਨੇ ਇਸ ਕਾਰਜ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਸ੍ਰੀ ਦਵਿੰਦਰ ਪਾਲ ਸਿੰਘ, ਇੰਜ ਸਤਨਾਮ ਸਿੰਘ (ਮੁੱਖ ਇੰਜੀ: ਸੀਵਰੇਜ ਬੋਰਡ), ਡਾ ਜਸਪ੍ਰੀਤ ਕੇ ਸੋਬਤੀ, ਸ੍ਰੀ ਜਸਬੀਰ ਸਿੰਘ ਅਤੇ ਸ੍ਰੀ ਕੇ ਐਸ਼ ਸੈਣੀ , ਸ੍ਰ ਕਿਰਪਾਲ ਸਿੰਘ ਬੱਬਰ, ਸ੍ਰੀ ਮਨਦੀਪ ਸਿੰਘ,ਜਸਪਾਲ ਸਿੰਘ ਪਾਈਲਟ ਅਤੇ ਭੁਪਿੰਦਰ ਸਿੰਘ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ।
