ਬੇਰੁਜ਼ਗਾਰਾਂ ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਕਿਸਾਨ ਯੂਨੀਅਨ ਨੇ ਕੀਤੀ ਸਖਤ ਨਿਖੇਧੀ

0

ਖਰੜ, (ਅਵਤਾਰ ਸਿੰਘ ):-ਬੀਤੀ ਕੱਲ ਪਟਿਆਲਾ ਵਿਖੇ ਬੇਰੁਜ਼ਗਾਰਾਂ ਵਿਚ ਬਿਜਲੀ ਬੋਰਡ ਦੇ ਦਫਤਰ ਅੱਗੇ ਧਰਨੇ ਵਿਚ ਬੇਰੁਜ਼ਗਾਰਾਂ ਲਾਇਨਮੈਨ ਜੋਕਿ ਸ਼ਾਂਤੀ ਪੂਰਵਕ ਧਰਨਾ ਦੇ ਰਹੇ ਸਨ। ਉਨ੍ਹਾਂ ਤੇ  ਪੰਜਾਬ ਪੁਲਿਸ ਵਲੋਂ ਇੰਨੀ ਬੇਰਹਿਮੀ ਨਾਲ ਕੀਤੇ ਗਏ ਲਾਚੀਚਾਰਜ਼ ਅਤੇ ਕੁੱਟਣ  ਦੀ ਸਖਤ ਸ਼ਬਦਾਂ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਨਿਖੇਧੀ ਕੀਤੀ। ਯੂਨੀਅਨ ਦੇ ਮੇਹਰ ਸਿੰਘ ਥੇੜੀ, ਹਕੀਕਤ ਸਿੰਘ ਘੜੂੰਆਂ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਵਿਭਾਗ ਕੋਲ ਕੰਮ ਕਰਨ ਲਈ ਮੁਲਾਜ਼ਮ ਬਹੁਤ ਘੱਟ ਹਨ, ਜਦੋ ਵੀ ਬਿਜਲੀ ਸਪਲਾਈ ਵਿਚ ਵਿਘਨ ਪੈਂਦਾ ਹੈ ਤਾਂ ਤੁਰੰਤ ਨੁਕਸ  ਠੀਕ ਨਹੀ ਹੁੰਦੇ। ਜਦੋ ਉਹ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਅੱਗੋ ਇਹ ਸਟਾਫ ਮਿਲਦਾ ਹੈ ਕਿ ਸਟਾਫ ਦੀ ਕਮੀ ਹੈ, ਇਹ ਲਾਈਨਮੈਨ ਹੀ ਕੰਮ ਕਰਦੇ ਹਨ ਅਤੇ ਕਈ ਵਾਰੀ ਤਾਂ ਕਿਸਾਨਾਂ ਨੂੰ ਆਪਣੇ ਪੱਲਿਓ ਖਰਚ ਕਰਕੇ ਬਿਜਲੀ ਠੀਕ ਕਰਵਾਉਣੀ ਪੈਂਦੀ ਹੈ।  ਉਨ੍ਹਾਂ ਕਿਹਾ ਕਿ ਸਰਕਾਰਾਂ ਲਾਈਨਾਂਮੈਨਾਂ ਨੂੰ ਨੋਕਰੀ ਦੇਣ ਦੀ ਬਿਜਾਏ ਕੁੱਟਦੀ ਹੈ ਅਤੇ ਉਨ੍ਹਾਂ ਦੇ ਮੋਬਾਇਲ ਖੋਹ ਲੈਦੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਇਨ੍ਹਾਂ ਬੇਰੁਜਗਾਰਾਂ ਨੂੰ ਨੌਕਰੀ ਦਿੱਤੇ ਜਾਵੇ ਕਿਉਕਿ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

Leave a Reply

Your email address will not be published. Required fields are marked *