ਧੂਰੀ ਵਿਖੇ ਸੇਵਾ ਮੁਕਤੀ ਤੋਂ ਬਾਅਦ ਡਾ. ਰਵੀਕਾਂਤ ਮੈਦਾਨ ਨੂੰ ਵਿਦਾਇਗੀ ਪਾਰਟੀ  

0

ਧੂਰੀ, (ਵਿਕਾਸ ਵਰਮਾ ): ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਧੂਰੀ ਵਿਖੇ 24 ਸਾਲ ਲਗਾਤਾਰ ਬਤੌਰ ਮੈਡੀਕਲ ਅਫ਼ਸਰ ਡਾਕਟਰ ਰਵੀਕਾਂਤ ਮੈਦਾਨ ਨੂੰ ਓਹਨਾ ਵਲੋ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਫਾਜ਼ਿਲਕਾ ਤੋਂ ਜਿਲਾ ਸਿਵਲ ਸਰਜਨ ਫਾਜ਼ਿਲਕਾ ਵਿਖੇ 31 ਮਈ ਨੂੰ ਸੇਵਾ ਮੁਕਤ ਹੋਣ ਉਪਰੰਤ ਅੱਜ ਧੂਰੀ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਗਰਗ ਮੈਡੀਕੋਜ਼ ਦੇ ਸ਼ਿਵ ਗਰਗ ਨੇ ਆਪਣੇ ਸਾਥੀਆ ਨਾਲ ਮਿਲਕੇ ਡਾ. ਰਵੀਕਾਂਤ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਡਾ. ਮੈਦਾਨ ਵੱਲੋਂ ਨਿਵਾਇਆ ਸ਼ਾਨਦਾਰ ਸੇਵਾਵਾਂ ਦਾ ਜਿਕਰ ਕਰਦਿਆਂ ਇਸ ਗੱਲ ਦੀ ਕਾਮਨਾ ਕੀਤੀ ਗਈ ਕਿ ਉਹ ਪੂਰੀ ਤਰਾ ਸਹਿਤ ਮੰਦ ਰਹਿਕੇ ਧੂਰੀ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ ਭਾਵੁਕ ਹੁੰਦਿਆਂ ਡਾਕਟਰ ਰਵੀਕਾਂਤ ਮੈਦਾਨ ਨੇ ਧੂਰੀ ਇਲਾਕੇ ਵਿਚੋਂ ਮਿਲੇ ਪਿਆਰ ਤੇ ਸਤਿਕਾਰ ਦਾ ਜ਼ਿਕਰ ਕਰਦੇ ਆ ਕਿਹਾ ਜਿਸ ਮੁਕਾਮ ਤੇ ਪੁੱਜ ਕੇ ਸੇਵਾ ਮੁਕਤ ਹੋਏ ਹਨ ਉਸ ਵਿੱਚ ਸ਼ਹਿਰ ਦਾ ਅਹਿਮ ਹਿੱਸਾ ਹੈ। ਇਸ ਮੌਕੇ ਤੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖਸ਼ੀ ਨੇ ਡਾਕਟਰ ਸਾਹਿਬ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਗਾ ਕੀਤੀ ਗਈ। ਇਸ ਮੌਕੇ ਗਗਨ ਗਰਗ ਲੈਬੋਟਰੀ, ਸ਼ਿਵ ਗਰਗ ਗਰਗ ਮੈਡੀਕੋਜ, ਮਾਸਟਰ ਜੀਤ ਸਿੰਘ, ਭੁਪਿੰਦਰ ਸਿੰਘ, ਫਾਰਮਾਸਿਸਟ ਸੁਖਪਾਲ ਕੌਰ,ਸ਼ੰਕਰ, ਲੀਲਾ ਹਾਜਰ ਸਨ।

Leave a Reply

Your email address will not be published. Required fields are marked *