ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਵੱਲੋਂ ਹਰਿਆਣਾ ਦੇ ਰਾਜਪਾਲ ਹੋਏ ਸਨਮਾਨਿਤ – ਨਰੇਸ਼ ਸਿੰਗਲਾ 

0

ਰੈੱਡੀਮੇਡ ਗਰਮੈਂਟ ਵਪਾਰ ਸਬੰਧੀ ਗਵਰਨਰ ਨਾਲ ਵਿਚਾਰ ਕੀਤੇ ਸਾਂਝੇ – ਨਰੇਸ਼ ਸਿੰਗਲਾ 

ਪਟਿਆਲ਼ਾ :- ਗੁਰਪ੍ਰਤਾਪ ਸਿੰਘ ਸ਼ਾਹੀ) ਮੋਹਾਲੀ ਕਲੱਬ ਵਿਖੇ ਸੰਜੇ ਮਿਗਲਾਨੀ ਅਤੇ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਵੱਲੋਂ ਲਗਾਈ ਗਈ। ਆਗਾਮੀ ਵਿੰਟਰ ਸੇਲ ਐਗਜੀਬਿਸ਼ਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਰਿਆਣਾ ਦੇ ਰਾਜਪਾਲ ਆਸ਼ਿਮ ਕੁਮਾਰ ਘੋਸ਼ ਨੂੰ ਪਟਿਆਲਾ ਤੋਂ ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਅਤੇ ਉਹਨਾਂ ਦੀ ਟੀਮ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ 200 ਤੋਂ ਵੱਧ ਮੈਂਬਰ ਮੌਕੇ ਤੇ ਹਾਜ਼ਰ ਸਨ। ਹਰਿਆਣਾ ਦੇ ਰਾਜਪਾਲ ਨੇ  ਐਗਜੀਬਿਸ਼ਨ ਵਿੱਚ ਸ਼ਾਮਿਲ ਹੋਏ ਦੇਸ਼ ਅਤੇ ਵਿਦੇਸ਼ ਦੇ ਵੱਖ ਵੱਖ ਬ੍ਰਾਂਡਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕਿ ਭਾਰਤ ਰੈਡੀਮੇਡ ਗਾਰਮੈਂਟ ਦਾ ਇੱਕ ਵੱਡਾ ਬਾਜ਼ਾਰ ਹੈ। ਇਸ ਮੌਕੇ ਚੇਅਰਮੈਨ ਸਿੰਗਲਾ ਨੇ ਰਾਜਪਾਲ ਨਾਲ ਰੈਡੀਮੇਡ ਗਾਰਮੈਂਟ ਦੇ ਵਪਾਰ ਸਬੰਧੀ ਵਿਚਾਰ ਵਟਾਂਦਰੇ ਸਾਂਝੇ ਕੀਤੇ ਅਤੇ ਆਨਲਾਈਨ ਖਰੀਦਦਾਰੀ ਰਾਂਹੀ ਵਪਾਰ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ, ਵਪਾਰ ਵਿੱਚ ਘਾਟੇ ਅਤੇ ਗ੍ਰਾਹਕਾਂ ਨੂੰ ਮਿਲ ਰਹੇ ਧੋਖੇ ਤੋਂ ਵੀ ਰਾਜਪਾਲ ਨੂੰ ਜਾਣੂ ਕਰਵਾਇਆ। ਇਸ ਮੌਕੇ ਰਾਜਪਾਲ ਨੇ ਚੇਅਰਮੈਨ ਸਿੰਗਲਾ ਨੂੰ ਵਿਸ਼ਵਾਸ ਦਿਵਾਇਆ, ਕਿ ਉਹ ਸਦਾ ਹੀ ਐਸੋਸੀਏਸ਼ਨ ਦੇ ਨਾਲ ਖੜੇ ਹਨ ਅਤੇ ਕਿਸੇ ਵੀ ਔਕੜ ਅਤੇ ਮੁੱਦੇ ਦੇ ਸਬੰਧ ਵਿੱਚ ਉਹਨਾਂ ਨੂੰ ਮਿਲਿਆ ਜਾ ਸਕਦਾ ਹੈ। ਇਸ ਮੌਕੇ ਸੰਜੀਵ ਕੁਮਾਰ, ਅਮਿਤ ਮਲਹੋਤਰਾ, ਲੱਕੀ, ਚਿਰਾਗ, ਹੈਪੀ, ਵਿਪਨ, ਲਵਲੀ, ਕ੍ਰਿਸ਼ਨ, ਬੀਨੂ ਅਤੇ ਮਨਜੀਤ ਆਦਿ ਵਪਾਰੀ ਮੌਕੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *